ਪਾਕਿਸਤਾਨੀ ਸੁਰੱਖਿਆ ਬਲਾਂ ਨੇ ਲੜਾਕੂ ਹੈਲੀਕਾਪਟਰਾਂ 'ਤੇ ਹਮਲੇ ਕਰ ਉੱਤਰ ਪੱਛਮੀ ਸੀਮਾ 'ਤੇ ਸਥਿੱਤ ਦੋ ਸ਼ਹਿਰਾਂ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਹੈ,ਜਿੱਥੇ ਪਿੱਛਲੇ ਹਫ਼ਤੇ ਘਾਤ ਲਗਾਕੇ ਕੀਤੇ ਗਏ ਹਮਲੇ 'ਚ 15 ਸੈਨਿਕ ਮਾਰੇ ਗਏ ਸਨ।
ਸੈਨਾ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਕੋਹਤ ਤੋਂ 25 ਕਿਲੋਮੀਟਰ ਪੱਛਮੀ ਹਾਂਗੂ ਦੇ ਉੱਤਰ 'ਚ ਸਥਿੱਤ ਬੰਨ੍ਹ ਅਤੇ ਕਿਲੇ ਸੁਰੱਖਿਅਤ ਹੈ ਅਤੇ ਇਲਾਕੇ ਦੇ ਅੱਤਵਾਦੀਆਂ ਨੂੰ ਖਦੇੜ ਦਿੱਤਾ ਗਿਆ ਹੈ।
ਮੇਜਰ ਜਨਰਲ ਅਤਹਰ ਅਬਾਸ ਨੇ ਕਿਹਾ ਕਿ ਕੱਲ੍ਹ ਤੋਂ ਸ਼ੁਰੂ ਇਸ ਅਭਿਆਨ 'ਚ ਕਿਸੇ ਪ੍ਰਕਾਰ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।ਇਸ ਦੌਰਾਨ ਅੱਤਵਾਦੀਆਂ ਦੇ ਨਾਲ ਹਲਕੀ ਮੁੱਠਭੇੜ ਹੋਈ ਅਤੇ ਸੈਨਾ ਅੱਗੇ ਵੱਧ ਰਹੀ ਹੈ,ਹਾਲਾਂਕਿ ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਖੇਤਰ 'ਚ ਮੋਰਟਾਰ ਦੇ ਹਮਲੇ ਦੀ ਅਵਾਜ਼ ਸੁਣੀ ਜਾ ਸਕਦੀ ਹੈ।ਉੱਥੇ ਹੀ ਸਰਕਾਰੀ ਅਧਿਕਾਰੀਆਂ ਦੇ ਨਾਮ ਛੁਪਾਏ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਜ਼ਿਆਦਾਤਰ ਅੱਤਵਾਦੀ ਪਹਿਲਾਂ ਤੋਂ ਹੀ ਗੁਆਂਢੀ ਸਥਿੱਤ ਕਬਾਇਲੀ ਇਲਾਕੇ ਓਰਾਕਜਈ ਵੱਲ ਭੱਜ ਗਏ ਹਨ।
|