ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਧੋਖੇ ਨਾਲ ਬ੍ਰਿਟੇਨ ਪਹੁੰਚੇ ਦੋ ਭਾਰਤੀ ਗ੍ਰਿਫਤਾਰ  Search similar articles
ਭਾਸ਼ਾ
ਕੋਸੋਵੋ ਤੋਂ ਗਲੂਸੇਸਟਰ ਸ਼ਾਇਰ ਸਥਿੱਤ ਬ੍ਰਿਟਿਸ਼ ਸੈਨਾ ਦੇ ਇੱਕ ਕੈਂਪ ਵਿੱਚ ਇੱਕ ਟਰੱਕ ਵਿੱਚ ਲੁਕ ਕੇ ਪਹੁੰਚੇ ਦੋ ਭਾਰਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਫਰਾਂਸ ਦੇ ਕੈਲੇਸ ਬੰਦਰਗਾਹ ਵਿੱਚ ਖੜੇ ਟਰੱਕਾਂ ਵਿੱਚੋਂ ਇੱਕ ਵਿੱਚ ਉਹ ਸਵਾਰ ਹੋਏ। ਇੱਕ ਦੇ ਉਮਰ 24 ਸਾਲ ਅਤੇ ਦੂਜੇ ਦੀ 26 ਸਾਲ ਦੱਸੀ ਗਈ ਹੈ। ਬ੍ਰਿਟਿਸ਼ ਸਰਕਾਰ ਇਸ ਤਰਾਂ ਨਜ਼ਾਇਜ ਰੂਪ ਨਾਲ ਆਪਣੇ ਉੱਥੇ ਪ੍ਰਵੇਸ਼ ਤੇ ਰੋਕ ਦੇ ਲਈ ਫਰਾਂਸੀਸੀ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ।

ਕੈਪਟਨ ਗਿਲਸ ਕਟਰ ਨੇ ਦੱਸਿਆ ਕਿ ਕੋਸੋਵੋ ਤੋਂ ਤਿੰਨ ਵਾਹਨਾਂ ਦਾ ਇੱਕ ਕਾਫਿਲਾ ਮੰਗਲਵਾਰ ਨੂੰ ਗਲੂਸੇਸਟਰ ਸ਼ਾਇਰ ਸਥਿੱਤ ਇੱਕ ਬੈਰਕ ਵਿੱਚ ਪਰਤਿਆ ਤਾਂ ਉਹਨਾਂ ਵਿੱਚੋਂ ਇੱਕ ਵਿੱਚ ਸਵਾਰ ਇਹਨਾਂ ਦੋਵੇਂ ਭਾਰਤੀਆਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ।

ਭਾਰਤੀਆਂ ਤੋਂ ਇਲਾਵਾ ਅਫਗਾਨਿਸਤਾਨ ਦੇ ਦੋ ਨਾਗਰਿਕਾਂ ਅਤੇ ਈਰਾਨ ਦੇ ਇੱਕ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਹੋਰ ਵੀ
ਅਲਕਾਇਦਾ ਖਿਲਾਫ ਕਾਰਵਾਈ ਕਰਨਗੇ ਓਬਾਮਾ
ਮਲੇਸ਼ੀਆ 'ਚ ਅਨਵਰ ਨੂੰ ਜ਼ਮਾਨਤ
ਮਿਸਰ 'ਚ ਰੇਲ-ਬੱਸ ਹਾਦਸਾ:37 ਮਰੇ
ਅਫਰੀਕਾ 'ਚ ਕਰੋੜਾਂ ਡਾਲਰ ਦੀ ਕੋਕੀਨ ਜ਼ਬਤ
ਨੇਪਾਲ 'ਚ ਰਾਸ਼ਟਰਪਤੀ ਚੋਣਾਂ 19 ਨੂੰ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜਾਰੀ