ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਉ ਬੁਸ਼ ਤੇ ਅਲਕਾਇਦਾ ਨਾਲ ਨਿਪਟਣ ਵਿੱਚ ਅਸਫਲ ਰਹਿਣ ਦਾ ਅਰੋਪ ਲਗਾਉਂਦੇ ਹੋਏ ਡੈਮੋਕ੍ਰੇਟਿਕ ਉਮੀਦਵਾਰ ਬਰਾਕ ਓਬਾਮਾ ਨੇ ਕਿਹਾ ਹੈ ਕਿ ਜੇਕਰ ਪਾਕਿਸਤਾਨ ਵਿੱਚ ਅਲਕਾਇਦਾ ਦੇ ਬਾਰੇ ਕਾਰਵਾਈ ਕਰਨ ਯੋਗ ਕੋਈ ਖੁਫੀਆ ਜਾਣਕਾਰੀ ਮਿਲੀ ਤਾਂ ਉਹ ਪਾਕਿਸਤਾਨ ਤੇ ਵੀ ਇੱਕਤਰਫਾ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹੱਟਣਗੇ।
ਓਬਾਮਾ ਨੇ ਜੋਰ ਦੇ ਕੇ ਕਿਹਾ ਕਿ ਅਲਕਾਇਦਾ ਨਾਲ ਠੋਸ ਤਰੀਕਿਆਂ ਨਾਲ ਨਿਪਟਣ ਦੇ ਲਈ ਪਾਕਿਸਤਾਨ ਦੀ ਨਵੀਂ ਸਰਕਾਰ ਦੇ ਨਾਲ ਅਮਰੀਕਾ ਦੇ ਮਜ਼ਬੂਤ ਸਬੰਧ ਹੋਣੇ ਚਾਹੀਦੇ ਹਨ। ਪਿਛਲੇ ਸਾਲ ਇੰਟਰਵਿਊ ਵਿੱਚ ਵੀ ਓਬਾਮਾ ਨੇ ਇਹੀ ਗੱਲ ਕਹੀ ਸੀ।
ਓਬਾਮਾ ਨੇ ਕਿਹਾ ਹੈ ਕਿ ਬੁਸ਼ ਪ੍ਰਸ਼ਾਸ਼ਨ ਦੇ ਸਮਾਨ ਉਹ ਰਾਸ਼ਟਰਪਤੀ ਪ੍ਰਵੇਜ਼ ਮੁਸ਼ਰਫ ਤੇ ਪੂਰੀ ਤਰਾਂ ਨਾਲ ਨਿਰਭਰ ਨਹੀਂ ਰਹਿਣਗੇ ਅਤੇ ਪਾਕਿਸਤਾਨ ਦੀ ਨਵੀਂ ਸਰਕਾਰ ਨਾਲ ਸਬੰਧ ਮਜ਼ਬੂਤ ਕਰਨਗੇ।
|