ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਲੇਸ਼ੀਆ 'ਚ ਅਨਵਰ ਨੂੰ ਜ਼ਮਾਨਤ  Search similar articles
ਵਾਰਤਾ
ਮਲੇਸ਼ੀਆ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਅਨਵਰ ਇਬਰਾਹਿਮ ਨੂੰ ਯੌਨ ਉਤਪੀੜਣ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ।

ਅਨਵਰ ਦੇ ਵਕੀਲ ਆਰ. ਸ਼ਿਵਰਾਸ ਨੇ ਦੱਸਿਆ ਕਿ ਅਨਵਰ ਨੂੰ ਅੱਜ ਸਵੇਰੇ ਪੁਲਿਸ ਨੇ ਰਿਹਾ ਕਰ ਦਿੱਤਾ ਹੈ। ਉਹ ਆਪਣੀ ਪਤਨੀ ਦੀ ਕਾਰ ਵਿੱਚ ਸਵਾਰ ਹੋਕੇ ਪੁਲਿਸ ਮੁੱਖ ਦਫਤਰ ਦੇ ਪਿਛਲੇ ਦਰਵਾਜੇ ਤੋਂ ਬਾਹਰ ਨਿੱਕਲ ਗਏ।

ਇੱਕ ਉੱਚ ਪੁਲਿਸ ਅਧਿਕਾਰੀ ਨੇ ਅਨਵਰ ਨੂੰ ਜ਼ਮਾਨਤ ਤੇ ਰਿਹਾ ਕੀਤੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੁਣ ਉਹਨਾਂ ਨੂੰ ਰਿਮਾਂਡ ਤੇ ਲੈਣ ਦਾ ਕੋਈ ਫਾਇਦਾ ਹੈ। ਉਹਨਾਂ ਦੇ ਬਿਆਨ ਲੈ ਲਏ ਗਏ ਹਨ ਅਤੇ ਹੁਣ ਅਸੀਂ ਅੱਗੇ ਦੀ ਕਾਰਵਾਈ ਬਾਰੇ ਫੈਸਲਾ ਕਰਨਾ ਹੈ।

ਵਰਨਣਯੋਗ ਹੈ ਕਿ ਸਾਬਕਾ ਉੱਪ ਪ੍ਰਧਾਨ ਮੰਤਰੀ ਨੂੰ ਕਥਿੱਤ ਯੌਨ ਸ਼ੋਸ਼ਣ ਦੇ ਅਰੋਪ ਵਿੱਚ ਜਾਂਚ ਦੇ ਲਈ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਨਵਰ ਦੇ ਸਾਬਕਾ ਸਹਿਯੋਗੀ 23 ਸਾਲਾ ਮੁਹੰਦ ਸੈਫੁਲ ਬੁਖਾਰੀ ਅਜਲਾਨ ਨੇ ਪੁਲਿਸ ਵਿੱਚ ਰਿਪੋਰਟ ਦਰਜ ਕਰਵਾਉਂਦੇ ਹੋਏ ਅਰੋਪ ਲਗਾਇਆ ਸੀ ਕਿ ਅਨਵਰ ਨੇ ਉਹਨਾਂ ਦੇ ਨਾਲ ਦੁਰ ਵਿਵਹਾਰ ਕੀਤਾ ਸੀ।
ਹੋਰ ਵੀ
ਮਿਸਰ 'ਚ ਰੇਲ-ਬੱਸ ਹਾਦਸਾ:37 ਮਰੇ
ਅਫਰੀਕਾ 'ਚ ਕਰੋੜਾਂ ਡਾਲਰ ਦੀ ਕੋਕੀਨ ਜ਼ਬਤ
ਨੇਪਾਲ 'ਚ ਰਾਸ਼ਟਰਪਤੀ ਚੋਣਾਂ 19 ਨੂੰ
ਅਲਾਸਕਾ ਜਵਾਲਾਮੁਖੀ ਦਾ ਫੱਟਣਾ ਜਾਰੀ
ਬਲਾਤਕਾਰੀ ਪਿਉ ਨੂੰ 15 ਸਾਲ ਦੀ ਸਜ਼ਾ
ਚੇਚੇਨਿਆ ਵਿੱਚ ਧਮਾਕਾ 9 ਰੂਸੀ ਸੈਨਿਕ ਮਰੇ