ਨਿਉਜ਼ੀਲੈਂਡ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅੱਜ ਕਿਹਾ ਹੈ ਕਿ ਉਹਨਾਂ ਨੂੰ ਉਹਨਾਂ 32 ਸ਼ਰਧਾਲੂਆਂ ਦੀ ਭਾਲ ਹੈ ਜਿਹਨਾਂ ਨੂੰ ਵਿਸ਼ਵ ਯੁਵਾ ਸਮਾਰੋਹ ਵਿੱਚ ਆਸਟ੍ਰੇਲੀਆ ਜਾਣ ਦੌਰਾਨ ਰੋਕਿਆ ਗਿਆ ਸੀ।
ਲੇਬਰ ਵਿਭਾਗ ਨੇ ਕਿਹਾ ਹੈ ਕਿ ਵਿਭਾਗ ਸ਼ਰਧਾਲੂਆਂ ਦੀ ਭਾਲ ਲਈ ਕੈਥੋਲਿਕ ਚਰਚ ਦੇ ਨਾਲ ਕੰਮ ਕਰ ਰਿਹਾ ਹੈ। ਸਿਡਨੀ ਜਾਣ ਦੇ ਲਈ ਪਿਛਲੇ ਹਫਤੇ ਇੱਥੇ ਪਹੁੰਚੇ ਇਹ ਸ਼ਰਧਾਲੂ ਅਚਾਨਕ ਲਾਪਤਾ ਹੋ ਗਏ ਸਨ।
ਸਿਡਨੀ ਵਿੱਚ ਪੋਪ ਵੇਨੇਡਿਕਟ 16ਵੇਂ ਨੂੰ ਇਸ ਹਫਤੇ ਦੇ ਅੰਤ ਵਿੱਚ ਵਿਸ਼ਵ ਯੁਵਾ ਦਿਵਸ ਸਮਾਰੋਹ ਦੀ ਅਗਵਾਈ ਕਰਨਾ ਹੈ। ਲੱਗਭਗ 220 ਭਾਰਤੀ ਕੈਥੋਲਿਕ ਨੂੰ ਨਿਉਜ਼ੀਲੈਂਡ ਦਾ ਵੀਜ਼ਟਰ ਵੀਜ਼ਾ ਦਿੱਤਾ ਗਿਆ ਸੀ ਅਤੇ ਉਹਨਾਂ ਨੇ ਕੱਲ ਅਸਟ੍ਰੇਲੀਆ ਜਾਣ ਸੀ।
|