ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੀਲੀਅਨ ਡਾਲਰ ਬੇਬੀ ਹਨ ਬ੍ਰੈਂਡ-ਜੋਲੀ ਦੇ ਬੱਚੇ  Search similar articles
ਭਾਸ਼ਾ
ਸੀਜੇਰੀਅਨ ਅਪ੍ਰੈਸ਼ਨ ਨਾਲ ਜਨਮੇ ਬ੍ਰੈਂਡ ਅਤੇ ਐਂਜਲੀਨਾ ਜੋਲੀ ਦੇ ਜੁੜਵਾਂ ਬੱਚੇ ਮੀਲੀਅਨ ਡਾਲਰ ਬੇਬੀ ਸਾਬਿਤ ਹੋ ਰਹੇ ਹਨ। ਚਾਹੇ ਉਹਨਾਂ ਦੇ ਜਨਮ ਨੂੰ ਕੁੱਝ ਹੀ ਘੰਟੇ ਬੀਤੇ ਹੋਣ ਪਰ ਇਹਨਾਂ ਦੀ ਪਹਿਲੀ ਤਸਵੀਰ ਦੇ ਲਈ ਕਰੋੜਾਂ ਰੁਪਏ ਦੇ ਦਾਅ ਲੱਗ ਰਹੇ ਹਨ।

ਇਹਨਾਂ ਬੱਚਿਆਂ ਦੀ ਪਹਿਲੀ ਤਸਵੀਰ ਕਿੰਨੇ ਵਿੱਚ ਵਿਕੇਗੀ, ਇਹ ਸਪੱਸ਼ਟ ਨਹੀਂ ਹੋ ਸਕਿਆ ਪਰ ਲੋਕਾਂ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹਨ। ਦੱਖਣੀ ਫਰਾਂਸ ਜਿੱਥੇ ਐਂਜਲੀਨਾ ਨੇ ਇਹਨਾਂ ਬੱਚਿਆਂ ਨੂੰ ਜਨਮ ਦਿੱਤਾ ਉੱਥੇ ਰਿਵਿਏਰਾ ਸ਼ਹਿਰ ਦੇ ਇੱਕ ਅਖਬਾਰ ਨੇ ਇਹਨਾਂ ਬੱਚਿਆਂ ਦੀਆਂ ਤਸਵੀਰਾਂ ਦਾ ਮੁੱਲ 1 ਕਰੋੜ 10 ਲੱਖ ਅਮਰੀਕੀ ਡਾਲਰ ਦੱਸਿਆ ਸੀ।

ਇਸੇ ਅਖਬਾਰ ਨੇ ਸਭ ਤੋਂ ਪਹਿਲਾਂ ਖਬਰ ਪ੍ਰਕਾਸ਼ਿਤ ਕੀਤੀ ਸੀ ਕਿ ਇਸ ਜੋੜੀ ਨੇ ਬੱਚਿਆਂ ਦੇ ਜਨਮ ਤੋਂ ਬਾਅਦ ਇਹਨਾਂ ਤਸਵੀਰਾਂ ਦੇ ਪ੍ਰਕਾਸ਼ਨ ਦਾ ਅਧਿਕਾਰ ਅਮਰੀਕਾ ਦੇ ਇੱਕ ਪ੍ਰਕਾਸ਼ਨ ਸਮੂਹ ਨੂੰ ਵੇਚ ਦਿੱਤਾ ਹੈ ਤਾਂ ਕਿ ਇਸ ਤੋਂ ਪ੍ਰਾਪਤ ਪੈਸਾ ਦਾਨ ਵਿੱਚ ਦਿੱਤਾ ਜਾ ਸਕੇ। ਇਸ ਸਮੂਹ ਦਾ ਨਾਮ ਨਹੀਂ ਦੱਸਿਆ ਗਿਆ।
ਹੋਰ ਵੀ
ਕਿਸਨੂੰ ਮਿਲੇਗਾ ਮਿਸ ਯੁਨੀਵਸਰ ਦਾ ਖਿਤਾਬ?
ਜੋਲੀ ਨੇ ਪੁੱਤਰ-ਪੁੱਤਰੀ ਨੂੰ ਜਨਮ ਦਿੱਤਾ
ਹਮਲੇ 'ਚ 15 ਪਾਕਿਸਤਾਨੀ ਸੈਨਿਕ ਮਰੇ
ਮੈਕਸੀਕੋ 'ਚ ਭਾਰੀ ਤੁਫਾਨ ਦੀ ਚੇਤਾਵਨੀ
ਚੀਨ 'ਚ ਹੈਲੀਕਾਪਟਰ ਡਿੱਗਿਆ,ਪਾਇਲਟ ਮਰਿਆ
ਓਸਾਮਾ ਨੂੰ ਫਾਂਸੀ ਹੋਣੀ ਚਾਹੀਦੀ ਹੈ:ਓਬਾਮਾ