ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੁਚਾਲ ਤੋਂ ਬਾਅਦ ਅੱਜ ਇੱਕ ਵਾਰ ਫਿਰ 6.1 ਤੀਬਰਤਾ ਵਾਲਾ ਭੁਚਾਲ ਆਇਆ।
ਅਮਰੀਕੀ ਭੂਗੋਲਿਕ ਸਰਵੇਖਣ ਯੂਐਸਜੀਐਸ ਦੇ ਅਨੁਸਾਰ ਹਫਤੇ ਤੱਕ ਮਹਿਸੂਸ ਕੀਤੇ ਗਏ ਹਲਕੇ ਝਟਕਿਆਂ ਤੋਂ ਬਾਅਦ ਆਏ ਇਸ ਭੁਚਾਲ ਦਾ ਕੇਂਦਰ ਭੂਤਲ ਤੋਂ ਲੱਗਭਗ 80 ਕਿਮੀ. ਹੇਠਾਂ ਸੀ ਅਤੇ ਇਸਨੂੰ ਗਵਾਂਗਯੁਵਾਨ ਦੇ 49 ਮੀਲ ਪੱਛਮ ਖੇਤਰ ਵਿੱਚ ਮਹਿਸੂਸ ਕੀਤਾ ਗਿਆ।
ਵਰਨਣਯੋਗ ਹੈ ਕਿ ਸੋਮਵਾਰ ਨੂੰ ਚੀਨ ਦੇ ਸਿਚੁਆਨ ਪ੍ਰਾਂਤ ਵਿੱਚ ਆਏ ਰਿਕਟਰ ਪੈਮਾਨੇ ਤੇ 7.9 ਤੀਬਰਤਾ ਵਾਲੇ ਭੁਚਾਲ ਵਿੱਚ ਘੱਟੋ ਘੱਟ 29 ਹਜ਼ਾਰ ਲੋਕ ਮਾਰੇ ਗਏ ਸਨ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦੱਬੇ ਹੋਣ ਕਾਰਨ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਸੰਖਿਆ 50 ਹਜ਼ਾਰ ਤੱਕ ਪਹੁੰਚ ਜਾਣ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ।
|