ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੀਆਂਮਾਰ 'ਚ ਸੈਨਿਕ ਸਾਸ਼ਨ ਅਮਾਨਵੀ:ਬ੍ਰਿਟੇਨ  Search similar articles
ਵਾਰਤਾ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਨੇ ਕਿਹਾ ਹੈ ਕਿ ਮੀਆਂਮਾਰ ਦੀ ਸੈਨਿਕ ਸਰਕਾਰ ਨੇ ਤੁਫਾਨ ਪ੍ਰਭਾਵਿਤ ਇਲਾਕਿਆਂ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਰਾਹਤ ਕਾਰਜ ਚਲਾਉਨ ਦੀ ਆਗਿਆ ਨਾ ਦੇਕੇ ਇੱਕ ਤਰਾਂ ਨਾਲ ਅਪਰਾਧ ਕੀਤਾ ਹੈ ਅਤੇ ਇਸ ਨਾਲ ਸੈਨਿਕ ਸ਼ਾਸ਼ਕਾਂ ਦਾ ਅਮਾਨਵੀ ਚਿਹਰਾ ਸਾਹਮਣੇ ਆਇਆ ਹੈ।

ਸ਼੍ਰੀ ਬ੍ਰਾਉਨ ਨੇ ਬੀਬੀਸੀ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕਿਹਾ ਕਿ ਸੈਨਿਕ ਸ਼ਾਸ਼ਕਾਂ ਅਮਾਨਵੀ ਚਿਹਰਾ ਸਾਹਮਣੇ ਆਇਆ ਹੈ। ਸੈਨਿਕ ਸ਼ਾਸ਼ਕ ਮੀਆਂਮਾਰ ਦੀ ਜਨਤਾ ਦੀਆਂ ਤਕਲੀਫਾਂ ਦੇ ਲਈ ਪੂਰੀ ਤਰਾਂ ਜਿੰਮੇਵਾਰ ਹੈ ਅਤੇ ਉਹਨਾਂ ਨੂੰ ਇਸਦੀ ਸਜ਼ਾ ਮਿਲਣੀ ਚਾਹੀਦੀ ਹੈ।

ਵਰਨਣਯੋਗ ਹੈ ਕਿ ਮੀਆਂਮਾਰ ਵਿੱਚ ਚਕਰਵਾਤੀ ਤੁਫਾਨ ਨਰਗਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਇੱਕ ਲੱਖ ਤੋਂ ਉੱਪਰ ਪਹੁੰਚ ਗਈ ਹੈ ਜਦੋਂਕਿ ਕਈ ਇਲਾਕਿਆਂ ਵਿੱਚ ਰਾਹਤ ਕਾਰਜ ਅਜੇ ਤੱਕ ਸ਼ੁਰੂ ਵੀ ਨਹੀਂ ਹੋ ਸਕੇ ਹਨ। ਸੈਨਿਕ ਸ਼ਾਸ਼ਕਾਂ ਨੇ ਕਈ ਪੱਛਮੀ ਦੇਸ਼ਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਹੋਰ ਵੀ
ਤਾਲਿਬਾਨ ਵੱਲੋਂ ਪਾਕਿ ਰਾਜਦੂਤ ਰਿਹਾ
ਔਰਤ-ਮਰਦ ਦਾ ਵਿਆਹ ਹੀ ਨੈਤਿਕ:ਪੋਪ
ਨਰਗਿਸ 'ਚ ਮਰਨ ਵਾਲਿਆਂ ਦੀ ਗਿਣਤੀ ਵਧੀ
ਹਾਨੀਕਾਰਕ ਤਰੰਗਾਂ ਕਾਰਨ ਚੀਨ 'ਚ ਅਲਰਟ
ਮੀਡੀਆ ਨੇ ਬੁਰਾਈਆਂ ਨੂੰ ਵਧਾਇਆ:ਪੋਪ
ਸਲਮਾਨ ਤਾਸੀਰ ਬਣੇ ਪੰਜਾਬ ਦੇ ਗਵਰਨਰ