ਅਮਰੀਕਾ ਵਿੱਚ ਕੈਲੇਫੋਰਨੀਆ ਦੀ ਇੱਕ ਅਦਾਲਤ ਦੁਆਰਾ ਸਮਲਿੰਗੀ ਵਿਆਹ ਦੇ ਸਬੰਧਾਂ ਨੂੰ ਜ਼ਾਇਜ ਠਹਿਰਾਏ ਜਾਣ ਤੋਂ ਬਾਅਦ ਸਰਵ ਉੱਚ ਰੋਮਨ ਕੈਥੋਲਿਕ ਧਰਮ ਗੁਰੂ ਪੋਪ ਬੇਨੇਡਿਕਟ 16ਵੇਂ ਨੇ ਦੁਹਰਾਇਆ ਹੈ ਕਿ ਸਿਰਫ ਔਰਤ ਅਤੇ ਮਰਦ ਦਰਮਿਆਨ ਹੀ ਵਿਵਾਹਿਕ ਸਬੰਧ ਨੈਤਿਕ ਹੁੰਦੇ ਹਨ।
ਪੋਪ ਨੇ ਆਪਣੇ ਭਾਸ਼ਣ ਵਿੱਚ ਕੈਲੇਫੋਰਨੀਆ ਦੀ ਅਦਾਲਤ ਦਾ ਜ਼ਿਕਰ ਕੀਤੇ ਬਿਨਾ ਯੂਰੋਪ ਦੇ ਪਰਿਵਾਰਿਕ ਸਮੂਹਾਂ ਨੂੰ ਸੰਬੋਧਿਤ ਕਰਦੇ ਹੋਏ ਰੋਮਨ ਕੈਥੋਲਿਕ ਚਰਚ ਦੀ ਮਾਨਤਾ ਦੁਹਰਾਈ।
ਉਹਨਾਂ ਨੇ ਕਿਹਾ ਕਿ ਇੱਕ ਮਰਦ ਅਤੇ ਇੱਕ ਔਰਤ ਦੇ ਵਿਆਹ ਤੇ ਆਧਾਰਿਤ ਪ੍ਰੇਮ ਸਬੰਧ ਪਰਿਵਾਰ ਬਨਾਉਂਦਾ ਹੈ। ਇਹੀ ਸਾਰੇ ਪ੍ਰਕਾਰ ਦੇ ਸਮਾਜਾਂ ਦੇ ਚੰਗਾ ਹੈ। ਇਸਤੋਂ ਇਲਾਵਾ ਕਿਸੇ ਵੀ ਹੋਰ ਪ੍ਰਕਾਰ ਦਾ ਸਬੰਧ ਇਸ ਪਵਿੱਤਰ ਰਿਸ਼ਤੇ ਦਾ ਨਾ ਵਿਕਲਪ ਹੋ ਸਕਦਾ ਹੈ ਅਤੇ ਨਾ ਹੀ ਉਸਦੀ ਤੁਲਨਾ ਕੀਤੀ ਜਾ ਸਕਦੀ ਹੈ।
ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਸਮਲਿੰਗੀ ਸਬੰਧਾਂ ਤੇ ਜਾਰੀ ਪਾਬੰਦੀ ਸਮਾਪਤ ਕਰ ਦਿੱਤੀ ਸੀ। ਇਸ ਫੈਸਲੇ ਨੂੰ ਸਮਲਿੰਗੀ ਅਧਿਕਾਰਵਾਦੀ ਆਪਣੇ ਇਤਿਹਾਸਿਕ ਜਿੱਤ ਦੇ ਰੂਪ ਵਿੱਚ ਦੇਖ ਰਹੇ ਹਨ।
|