ਚੀਨ ਵਿੱਚ ਆਏ ਤਿੰਨ ਦਹਾਕਿਆਂ ਦੇ ਸਭ ਤੋਂ ਭਿਆਨਕ ਭੁਚਾਲ ਤੋਂ ਬਾਅਦ ਹੁਣ ਉੱਥੇ ਰੇਡੀਉ ਐਕਟਿਵ ਪਦਾਰਥਾਂ ਦੇ ਹਾਨੀਕਾਰਕ ਤਰੰਗਾਂ ਦੇ ਵਿਕਿਰਨ ਦੀ ਸ਼ੰਕਾ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ਤੇ ਚੇਤੰਨਤਾ ਵਰਤਣ ਲਈ ਕਿਹਾ ਗਿਆ ਹੈ।
ਭੁਚਾਲ ਤੋਂ ਪ੍ਰਭਾਵਿਤ ਮਿਆਨਯਾਂਗ ਖੇਤਰ ਵਿੱਚ ਚੀਨ ਦੀ ਪ੍ਰਮਾਣੂ ਹਥਿਆਰ ਅਨੁਸੰਧਾਨ ਪ੍ਰਯੋਗਸ਼ਾਲਾ ਦੇ ਨਾਲ ਨਾਲ ਕਈ ਗੁਪਤ ਪ੍ਰਮਾਣੂ ਠਿਕਾਣੇ ਵੀ ਹਨ। ਰੇਡੀਉ ਤਰੰਗਾਂ ਦੇ ਵਿਕਿਰਨ ਦੀ ਸ਼ੰਕਾ ਦੇ ਮੱਦੇਨਜ਼ਰ ਪ੍ਰਮਾਣੂ ਵਿਗਿਆਨਕਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ।
ਵਾਤਾਵਰਣ ਸੁਰੱਖਿਆ ਮੰਤਰੀ ਝੂ ਸ਼ੇਂਗਝਿਆਨ ਨੇ ਸੋਮਵਾਰ ਨੂੰ ਦੱਖਣ ਪੱਛਮੀ ਸਿਚੁਆਨ ਪ੍ਰਾਂਤ ਵਿੱਚ ਰਿਕਟਰ ਪੈਮਾਨੇ ਤੇ 7.9 ਤੀਬਰਤਾ ਵਾਲਾ ਭੁਚਾਲ ਆਉਣ ਦੇ ਕੁੱਝ ਘੰਟੇ ਬਾਅਦ ਸਥਿਤੀ ਦਾ ਮੁਲਾਂਕਣ ਕਰਨ ਅਤੇ ਹਾਲਾਤ ਦੇ ਅਨੁਸਾਰ ਕਦਮ ਉਠਾਉਣ ਤੇ ਵਿਚਾਰ ਵਟਾਂਦਰੇ ਲਈ ਆਪਾਤ ਬੈਠਕ ਬੁਲਾਈ ਸੀ।
ਇਸ ਦੌਰਾਨ ਰਾਸ਼ਟਰਪਤੀ ਹੂ ਜਿੰਤਾਓ ਭੁਚਾਲ ਆਉਣ ਦੇ ਚਾਰ ਦਿਨ ਬਾਅਦ ਮਿਆਨਯਾਂਗ ਦੇ ਲਈ ਰਵਾਨਾ ਹੋਏ। ਇਸ ਭੁਚਾਲ ਵਿੱਚ 50 ਹਜ਼ਾਰ ਲੋਕਾਂ ਦੇ ਮਾਰੇ ਜਾਣ ਦੀ ਸ਼ੰਕਾ ਹੈ।
|