ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਅੱਤਵਾਦ ਤੋਂ ਭਾਰਤ,ਰੂਸ ਅਤੇ ਚੀਨ ਚਿੰਤਤ  Search similar articles
ਵਾਰਤਾ
ਭਾਰਤ, ਰੂਸ ਅਤੇ ਚੀਨ ਨੇ ਅਫਗਾਨਿਸਤਾਨ ਵਿੱਚ ਅੱਤਵਾਦੀ ਹਮਲਿਆਂ ਦੇ ਚੱਲਦੇ ਸੁਰੱਖਿਆ ਦੀ ਬਦਹਾਲ ਸਥਿਤੀ ਅਤੇ ਅੱਤਵਾਦੀ ਸੰਗਠਨ ਤਾਲਿਬਾਨ ਅਤੇ ਅਲਕਾਇਦਾ ਦੀਆਂ ਵੱਧਦੀਆਂ ਗਤੀਵਿਧੀਆਂ ਤੇ ਗਹਿਰੀ ਚਿੰਤਾ ਪ੍ਰਗਟ ਕੀਤੀ।

ਭਾਰਤ ਦੇ ਵਿਦੇਸ਼ ਮੰਤਰੀ ਪ੍ਰਣਬ ਮੁਖਰਜੀ, ਚੀਨ ਦੇ ਵਿਦੇਸ਼ ਮੰਤਰੀ ਯਾਂਗ ਜੀਚੀ ਅਤੇ ਰੂਸ ਦੇ ਵਿਦੇਸ਼ ਮੰਤਰੀ ਸਰਗੋਈ ਲਵਰੋਵ ਦੀ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਗਈ।

ਤਿੰਨ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਅਫਗਾਨਿਸਤਾਨ ਦੀ ਪੁਨਰਨਿਰਮਾਣ ਦੀ ਦਿਸ਼ਾ ਵਿੱਚ ਉੱਨਤੀ ਦੀ ਤਾਰੀਫ ਕਰਨ ਦੇ ਨਾਲ ਨਾਲ ਤਾਲਿਬਾਨ ਅਤੇ ਅਲਕਾਇਦਾ ਦੇ ਅੱਤਵਾਦੀਆਂ ਦੁਆਰਾ ਲਗਾਤਾਰ ਹਮਲੇ ਕੀਤੇ ਜਾਣ ਨਾਲ ਸੁਰੱਖਿਆ ਵਿਵਸਥਾ ਦੇ ਵਿਗੜਣ ਤੇ ਵੀ ਚਿੰਤਾ ਜ਼ਾਹਰ ਕੀਤੀ।

ਮੰਤਰੀਆਂ ਨੇ ਬੈਠਕ ਦੌਰਾਨ ਸੁਰੱਖਿਆ ਮੋਰਚੇ ਤੇ ਕਾਮਯਾਬੀ ਹਾਸਲ ਕਰਨ ਦੇ ਲਈ ਅਫਗਾਨਿਸਤਾਨ ਨੂੰ ਮਦਦ ਜਾਰੀ ਰੱਖਣ ਤੇ ਖਾਸ ਜੋਰ ਦਿੱਤਾ।

ਈਰਾਨ ਦੇ ਮਸਲੇ ਤੇ ਮੰਤਰੀਆਂ ਨੇ ਕਿਹਾ ਕਿ ਈਰਾਨ ਪ੍ਰਮਾਣੂ ਪ੍ਰੋਗਰਾਮਾਂ ਨੂੰ ਲੈ ਕੇ ਪੈਦਾ ਹੋਏ ਹਾਲਾਤ ਦੇ ਰਾਜਨੀਤਕ ਅਤੇ ਕੂਟਨੀਤਕ ਹੱਲ ਦੇ ਅਈ ਨਿਰੰਤਰ ਯਤਨ ਕੀਤੇ ਜਾਣ ਦੀ ਜਰੂਰਤ ਹੈ।
ਹੋਰ ਵੀ
ਪ੍ਰਧਾਨ ਮੰਤਰੀ ਭੁਟਾਨ ਪਹੁੰਚੇ
ਪਾਈਪ ਲਾਈਨ 'ਚ ਅੱਗ: 100 ਮਰੇ
ਸ਼੍ਰੀਲੰਕਾ 'ਚ ਸੰਘਰਸ਼,36 ਮਰੇ
ਨਵੀਂ 'ਸੁਪਰਨੋਵਾ' 140 ਸਾਲ ਪੁਰਾਣੀ
ਹਿਜ਼ਬੁੱਲਾ ਦੇ ਖਿਲਾਫ ਫੈਸਲੇ ਵਾਪਸ
ਜੁੜਵਾਂ ਬੱਚਿਆਂ ਦਾ ਇੰਤਜ਼ਾਰ: ਜ਼ੋਲੀ