ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਸਵੇਰੇ ਭੁਟਾਨ ਦੀ ਦੋ ਦਿਨਾ ਯਾਤਰਾ ਤੇ ਇੱਥੇ ਪਹੁੰਚ ਗਏ ਹਨ।
ਭੁਟਾਨ ਦੇ ਪਾਰੋ ਹਵਾਈ ਅੱਡੇ ਤੇ ਭੁਟਾਨ ਦੇ ਪ੍ਰਧਾਨ ਮੰਤਰੀ ਲਿਓਨਚੇਨ ਜਿਗਮੇ ਵਾਈ ਥਿਨਲੇ ਨੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਤਨੀ ਗੁਰਸ਼ਰਨ ਕੌਰ ਦਾ ਸਵਾਗਤ ਕੀਤਾ। ਹਵਾਈ ਅੱਡੇ ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਭੁਟਾਨ ਦੀ ਰਾਜਧਾਨੀ ਥਿੰਪੂ ਦੇ ਲਈ ਸੜਕ ਮਾਰਗ ਤੋਂ ਰਵਾਨਾ ਹੋ ਗਏ।
ਡਾ. ਸਿੰਘ ਦੇ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਐਮ.ਕੇ. ਨਰਾਇਣਨ, ਪ੍ਰਧਾਨ ਮੰਤਰੀ ਦੇ ਪ੍ਰਧਾਨ ਸਕੱਤਰ ਟੀਕੇਏ ਨਾਇਰ, ਵਿਦੇਸ਼ ਸਕੱਤਰ ਸ਼ਿਵ ਸ਼ੰਕਰ ਮੇਨਨ ਅਤੇ ਊਰਜਾ ਸਕੱਤਰ ਅਨਿਲ ਰਾਜਦਾਨ ਅਤੇ ਹੋਰ ਉੱਚ ਅਧਿਕਾਰੀ ਵੀ ਭੁਟਾਨ ਗਏ ਹਨ।
|