ਨਾਈਜ਼ੀਰੀਆ ਦੀ ਰਾਜਧਾਨੀ ਲਾਗੋਸ ਦੇ ਨੇੜੇ ਤੇਲ ਪਾਈਪ ਲਾਈਨ ਨਾਲ ਅੱਗ ਲੱਗ ਜਾਣ ਨਾਲ ਘੱਟੋ ਘੱਟ 100 ਲੋਕਾਂ ਦੀ ਸੜ ਕੇ ਮੌਤ ਹੋ ਗਈ ਅਤੇ ਕਈ ਹੋਰ ਗੰਭੀਰ ਰੂਪ ਨਾਲ ਜ਼ਖਮੀ ਝੁਲਸ ਗਏ।
'ਰੇਡਕ੍ਰਾਸ' ਦੇ ਇੱਕ ਅਧਿਕਾਰੀ ਨੇ ਘਟਨਾਸਥਾਨ ਤੇ ਦੱਸਿਆ ਕਿ ਅੱਗ ਨਾਲ ਹੁਣ ਤੱਕ 100 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ।
ਅਸੀਂ ਹੁਣ ਤੱਕ 20 ਜ਼ਖਮੀ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਭੇਜਿਆ ਹੈ। ਉਹਨਾਂ ਨੇ ਕਿਹਾ ਕਿ ਆਪਣੇ ਜਲਦੇ ਹੋਏ ਘਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਆਦਾਤਰ ਲੋਕਾਂ ਦੀ ਮੌਤ ਅੱਗ ਦੇ ਭੱਗਦੜ ਕਾਰਨ ਹੋਈ।
ਇਸਤੋਂ ਪਹਿਲਾਂ ਪਿਛਲੇ ਸਾਲ ਲਾਗੋਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਹੋਏ ਹੋਰ ਪਾਈਪ ਲਾਈਨ ਅਗਨੀਕਾਂਡ ਵਿੱਚ ਲੱਗਭਗ 250 ਲੋਕਾਂ ਦੀ ਝੁਲਸ ਕੇ ਮੌਤ ਹੋ ਗਈ।
|