ਸ਼੍ਰੀਲੰਕਾ ਦੇ ਯੁੱਧਗ੍ਰਸਤ ਉੱਤਰੀ ਖੇਤਰ 'ਚ ਇੱਕ ਭਿਆਨਕ ਸੰਘਰਸ਼ 'ਚ ਘੱਟ ਤੋਂ ਘੱਟ 31 ਤਮਿਲ ਵਿਦਰੋਹੀਆਂ ਅਤੇ ਪੰਜ ਸੈਨਿਕਾਂ ਦੀ ਮੌਤ ਹੋ ਗਈ,ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।
ਰੱਖਿਆ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਵੁਨੀਆ ਦੇ ਪੇਰਿਯਾਮਾਦੂ ਖੇਤਰ 'ਚ ਕਈ ਘੰਟੇ ਚੱਲੀ ਲੜਾਈ ਦੇ ਬਾਅਦ ਸੈਨਿਕਾਂ ਨੇ ਟੀ ਰਾਈਫਲ ਦੇ ਨਾਲ ਲਿੱਟੇ ਦੇ ਪੰਜ ਮਹਿਲਾ ਕੈਡਰਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ।
ਵਿਭਾਗ ਨੇ ਦੱਸਿਆ ਕਿ ਇੱਕ ਸੈਨਿਕ ਦੀ ਮੌਤ ਹੋ ਗਈ, ਜਦੋਂਕਿ ਘਟਨਾ 'ਚ ਦੂਸਰਾ ਲਾਪਤਾ ਹੈ।ਰਾਸ਼ਟਰੀ ਰੱਖਿਆ ਲਈ ਮੀਡੀਆ ਸੈਂਟਰ (ਐਮਸੀਐਨਐਸ) ਨੇ ਦੱਸਿਆ ਕਿ ਦੂਸਰੀ ਘਟਨਾ 'ਚ ਪੇਰੀਆਮਾਦੂ ਖੇਤਰ 'ਚ ਲਿੱਟੇ ਦੇ ਚਾਰ ਲੜਾਕੇ ਅਤੇ ਇੱਕ ਸੈਨਿਕ ਮਾਰੇ ਗਏ।ਇਸੇ ਤਰ੍ਹਾਂ ਦੀ ਇੱਕ ਘਟਨਾ 'ਚ ਵਾਵੂਨੀਆ ਮਨਾਰ ਸੀਮਾ ਦੇ ਕੋਲ ਪਾਲਾਮੋਡਾਈ 'ਚ ਸੈਨਾ ਨੇ ਪਿੱਛਲੀ ਸ਼ਾਮ ਨੂੰ ਲਿੱਟੇ ਦੋ ਕਿਲੇਬੰਦ ਬੰਕਰਾਂ 'ਤੇ ਹਮਲਾ ਕੀਤਾ।
ਵਿਭਾਗ ਨੇ ਦੱਸਿਆ ਕਿ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਘਟਨਾ 'ਚ ਲਿੱਟੇ ਦੇ ਛੇ ਕੈਡਰ ਮਾਰੇ ਗਏ ਹਨ।ਮਨਾਰ ਦੇ ਪਲਮਪਿਡੀ ਖੇਤਰ 'ਚ ਤਾਇਨਾਤ ਛਿੱਪਕੇ ਗੋਲੀ ਚਲਾਉਣ ਵਾਲੇ ਇੱਕ ਵਿਅਕਤੀ ਨੇ ਲਿੱਟੇ ਦੇ ਇੱਕ ਵਿਦਰੋਹੀ ਨੂੰ ਅੱਜ ਸਵੇਰੇ ਮਾਰਨ ਦਾ ਦਾਅਵਾ ਕੀਤਾ ਹੈ।
|