ਹਾਲੀਵੁੱਡ ਅਭਿਨੇਤਰੀ ਏਂਜਲੀਨਾ ਜ਼ੋਲੀ ਦੇ ਪ੍ਰਸੰਸ਼ਕਾਂ ਨੂੰ ਜਾਣਕੇ ਇਹ ਖੁਸ਼ੀ ਹੋਵੇਗੀ ਕਿ ਏਂਜਲੀਨਾ ਜ਼ੋਲੀ ਅਤੇ ਉਹਨਾਂ ਦੇ ਪਤੀ ਬ੍ਰੈਂਡ ਪਿਟ ਦੀ ਦੁਨੀਆ ਵਿੱਚ ਛੇਹੀ ਹੀ ਦੋ ਨਵੇਂ ਮਹਿਮਾਨ ਆਉਣ ਵਾਲੇ ਹਨ। ਜ਼ੋਲੀ ਇੱਕੋ ਸਮੇਂ ਦੋ ਜੁੜਵਾਂ ਬੱਚਿਆਂ ਨੂੰ ਜਨਮ ਦੇਣ ਵਾਲੀ ਹੈ।
ਹਾਲ ਹੀ ਵਿੱਚ ਇੱਕ ਅਮਰੀਕੀ ਟੀਵੀ ਸ਼ੋ ਦੇ ਇੱਕ ਇੰਟਰਵਿਊ ਦੇ ਦੌਰਾਨ ਜ਼ੋਲੀ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਦੋ ਜੁੜਵਾਂ ਬੱਚਿਆਂ ਦੀ ਮਾਂ ਬਨਣ ਵਾਲੀ ਹੈ।
ਹਾਲਾਂਕਿ ਇਹ ਪੁੱਛਣ ਤੇ ਕਿ ਉਹਨਾਂ ਦੀ ਹੋਣ ਵਾਲੀ ਸੰਤਾਨ ਮੁੰਡਾ ਹੈ ਜਾਂ ਕੁੜੀ, ਉਹਨਾਂ ਨੇ ਕਿਹਾ ਕਿ ਉਹ ਅਜੇ ਇਸ ਗੱਲ ਨੂੰ ਗੁਪਤ ਰੱਖਣਾ ਚਾਹੁੰਦੀ ਹੈ ਅਤੇ ਸਹੀ ਸਮਾਂ ਆਉਣ ਤੇ ਖੁਦ ਹੀ ਇਸ ਗੱਲ ਦਾ ਖੁਲਾਸਾ ਕਰੇਗੀ।
ਵਰਨਣਯੋਗ ਹੈ ਕਿ ਵਰਤਮਾਨ ਵਿੱਚ ਬ੍ਰੈਂਡ ਅਤੇ ਏਂਜਲੀਨਾ ਦੇ ਚਾਰ ਬੱਚੇ ਮੇਡਾਕਸ, ਪੈਕਸ, ਜਹਾਰਾ ਅਤੇ ਸ਼ਿਲਾਹ ਹਨ, ਜਿਸ ਵਿੱਚ ਸ਼ਿਲਾਹ ਉਹਨਾਂ ਦੀ ਸੰਤਾਨ ਹੈ ਅਤੇ ਬਾਕੀ ਦੇ ਤਿੰਨ ਬੱਚੇ ਉਹਨਾਂ ਨੇ ਅਲੱਗ ਅਲੱਗ ਦੇਸ਼ਾਂ ਤੋਂ ਗੋਦ ਲਏ ਹਨ।
|