ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੀ ਇੱਕ ਮੁਸੀਬਤ ਖਤਮ ਨਹੀਂ ਹੁੰਦੀ ਕਿ ਦੂਜੀ ਸ਼ੁਰੂ ਹੋ ਜਾਂਦੀ ਹੈ। ਅਜੇ ਬ੍ਰਿਟਨੀ ਆਪਣੇ ਮਾਨਸਿਕ ਇਲਾਜ ਦੇ ਦੌਰ ਵਿਚੋਂ ਗੁਜਰ ਰਹੀ ਸੀ ਕਿ ਹਾਲ ਹੀ ਵਿੱਚ ਉਹਨਾਂ ਨੇ ਫਿਰ ਤੋਂ ਇੱਕ ਕਾਰ ਐਕਸੀਡੇਂਟ ਕਰਕੇ ਆਪਣੇ ਲਈ ਮੁਸੀਬਤ ਖੜੀ ਕਰ ਲਈ ਹੈ।
ਹਾਲ ਹੀ ਵਿੱਚ ਬੇਵਰਲੀ ਹਿਲਸ ਵਿੱਚ ਬ੍ਰਿਟਨੀ ਨੇ ਆਪਣੀ ਕਾਰ ਨੂੰ ਇੱਕ ਲਾਲ ਰੰਗ ਦੀ ਫੋਰਡ ਐਕਸਪਲੋਰਰ ਕਾਰ ਨਾਲ ਟਕਰਾ ਦਿੱਤਾ,ਪਰ ਇਸ ਘਟਨਾ ਵਿੱਚ ਦੋਵੇਂ ਪੱਖਾਂ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਘਟਨਾ ਤੇ ਮੌਯੂਦ ਸੂਤਰਾਂ ਨੇ 'ਦ ਸਨ' ਨਾਮਕ ਸਮਾਚਾਰ ਪੱਤਰ ਨੂੰ ਦੱਸਿਆ ਕਿ ਘਟਨਾ ਤੋਂ ਬਾਅਦ ਬ੍ਰਿਟਨੀ ਦੇ ਅੰਗਰੱਖਿਅਕ ਨੇ ਦੂਜੀ ਕਾਰ ਵਿੱਚ ਬੈਠੀ ਮਹਿਲਾ ਨਾਲ ਗੱਲਬਾਤ ਕੀਤੀ ਅਤੇ ਬਾਅਦ ਵਿੱਚ ਉਸ ਮਹਿਲਾ ਦੀ ਕਾਰ ਬ੍ਰਿਟਨੀ ਦੀ ਕਾਰ ਦੇ ਪਿੱਛੇ ਘਰ ਤੱਕ ਪਹੁੰਚੀ।
|