ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹੁਜ਼ੀ ਤੇ ਆਰੋਪ ਜ਼ਲਦਬਾਜੀ:ਬੰਗਲਾਦੇਸ਼  Search similar articles
ਭਾਸ਼ਾ
ਬੰਗਲਾਦੇਸ਼ ਨੇ ਜੈਪੁਰ ਵਿੱਚ ਹੋਏ ਲੜੀਵਾਰ ਬੰਬ ਧਮਾਕਿਆਂ ਨੂੰ ਅੱਜ ਸ਼ਰਮਨਾਕ ਕਰਤੂਤ ਦੱਸਿਆ ਪਰ ਆਪਣੇ ਇੱਥੇ ਮੌਯੂਦ ਅੱਤਵਾਦੀ ਸੰਗਠਨ ਹਰਕਤ-ਉਲ-ਜੇਹਾਦ-ਏ-ਇਸਲਾਮੀ (ਹੁਜ਼ੀ) ਦੇ ਇਸ ਘਟਨਾ ਵਿੱਚ ਸ਼ਾਮਿਲ ਹੋਣ ਦੀ ਭਾਰਤੀ ਮੀਡੀਆ ਦੀਆਂ ਖ਼ਬਰਾਂ ਨੂੰ ਜ਼ਲਦਬਾਜੀ ਕਰਾਰ ਦਿੱਤਾ।

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਇਫਤਿਖਾਰ ਅਹਿਮਦ ਚੌਧਰੀ ਨੇ ਇੱਕ ਬਿਆਨ ਵਿੱਚ ਕਿਹਾ ਗੁਲਾਬੀ ਸ਼ਹਿਰ ਵਿੱਚ ਹੋਏ ਧਮਾਕੇ ਸ਼ਰਮਨਾਕ ਕਰਤੂਤ ਹਨ ਜਿਸਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਣੀ ਹੈ।

ਭਾਰਤੀ ਅਖਬਾਰਾਂ ਵਿੱਚ ਛਪੀਆਂ ਖਬਰਾਂ ਦਾ ਵਰਨਣ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਪੂਰੀ ਜਾਂਚ ਹੋਣ ਤੱਕ ਕਿਸੇ ਨਤੀਜੇ ਤੇ ਨਹੀਂ ਪਹੁੰਚਣਾ ਚਾਹੀਦਾ। ਭਾਰਤੀ ਮੀਡੀਆ ਦੇ ਅਨੁਸਾਰ ਧਮਾਕਿਆਂ ਦੇ ਪਿੱਛੇ ਬੰਗਲਾਦੇਸ਼ ਸਥਿੱਤ ਸੰਗਠਨ ਹੁਜ਼ੀ ਦਾ ਹੱਥ ਹੈ।

ਚੌਧਰੀ ਨੇ ਕਿਹਾ ਇਹ ਅੱਤਵਾਦੀ ਹਨ, ਜਿਹਨਾਂ ਨੇ ਇਹ ਘਟੀਆ ਹਰਕਤ ਕੀਤੀ ਹੈ ਅਤੇ ਅੱਤਵਾਦੀਆਂ ਦਾ ਕੋਈ ਦੇਸ਼ ਨਹੀਂ ਹੁੰਦਾ। ਉਹਨਾਂ ਨੇ ਕਿਹਾ ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਅਤੇ ਭਾਰਤੀ ਅਧਿਕਾਰੀਆਂ ਦੇ ਨਾਲ ਹੈ।
ਹੋਰ ਵੀ
ਦਲਾਈ ਲਾਮਾ ਜਰਮਨੀ ਪਹੁੰਚੇ
ਭੁਚਾਲ ਦੇ ਮਲਬੇ ਹੇਠ ਅਜੇ ਵੀ 26 ਹਜ਼ਾਰ ਲੋਕ
ਅਮਰੀਕਾ ਇਜ਼ਰਾਇਲ ਦਾ ਚੰਗਾ ਦੋਸਤ:ਬੁਸ਼
ਇਰਾਕ 'ਚ ਫਿਦਾਇਨ ਹਮਲਾ:20 ਮਰੇ
ਨਵਾਜ਼ ਸ਼ਰੀਫ ਨੇ ਪਰਚਾ ਦਾਖਲ ਕੀਤਾ
ਕਲਿੰਟਨ ਓਬਾਮਾ ਦੀ ਜੰਗ ਜਾਰੀ ਰਹੇਗੀ