ਪੱਛਮੀ ਕੈਨੇਡਾ ਵਿੱਚ ਕੱਲ ਇੱਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ ਵਿੱਚ ਸਵਾਰ ਤਿੰਨ ਲੋਕ ਅਤੇ ਇੱਕ ਰਾਹਗੀਰ ਦੀ ਮੌਤ ਹੋ ਗਈ।
ਇੱਕ ਚਸ਼ਮਦੀਦ ਏਲਮੇਰ ਬਾਉਟਜ਼ ਨੇ ਦੱਸਿਆ ਕਿ ਹੈਲੀਕਾਪਟਰ ਇੱਕ ਰਾਹ ਚੱਲਦੇ ਆਦਮੀ ਤੇ ਡਿੱਗਿਆ ਅਤੇ ਫਿਰ ਉਸਨੂੰ 20 ਫੁੱਟ ਤੱਕ ਘਸੀਟਦਾ ਹੋਇਆ ਆਪਣੇ ਨਾਲ ਲੈ ਗਿਆ। ਇਸਤੋਂ ਬਾਅਦ ਹੈਲੀਕਾਪਟਰ ਵਿੱਚ ਅੱਗ ਲੱਗ ਗਈ।
ਕੈਨੇਡਾ ਦੇ ਟਰਾਂਸਪੋਰਟ ਸੇਫਟੀ ਬੋਰਡ ਦੇ ਬੁਲਾਰੇ ਬਿਲ ਈਅਰਵੁੱਡ ਨੇ ਦੱਸਿਆ ਕਿ ਇਸ ਦੁਰਘਟਨਾ ਵਿੱਚ ਬ੍ਰਿਟਿਸ਼ ਕੋਲੰਬੀਆ ਹਾਈਡ੍ਰੋ ਦੁਆਰਾ ਕਿਰਾਏ ਤੇ ਲਏ ਗਏ ਹੈਲੀਕਾਪਟਰ ਦਾ ਪਾਇਲਟ ਦੋ ਯਾਤਰੀਆਂ ਅਤੇ ਇੱਕ ਰਾਹਗੀਰ ਦੀ ਵੀ ਮੌਤ ਹੋ ਗਈ ਹੈ।
ਦੁਰਘਟਨਾ ਸਥਾਨ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਇਹ ਧਰਤੀ ਤੋਂ ਕੇਵਲ 30 ਮੀਟਰ ਉੱਪਰ ਉੱਡ ਰਿਹਾ ਸੀ।
|