ਦੱਖਣੀ ਅਫ਼ਗਾਨੀਸਤਾਨ'ਚ ਅਮਰੀਕਾ ਦੇ ਨੇਤਰਤੱਵ ਵਾਲੀਆਂ ਫੌਜਾਂ ਅਤੇ ਲੜਾਕੂ ਜਹਾਜ਼ਾਂ ਦੇ ਹਮਲੇ'ਚ ਦਰਜਨ ਭਰ ਤਾਲਿਬਾਨ ਮਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਅਮਰੀਕੀ ਸੈਨਾ ਨੇ ਅੱਜ ਇੱਥੇ ਦੱਸਿਆ ਕਿ ਦੱਖਣੀ ਹੇਲਮੰਦ ਪ੍ਰਾਂਤ ਦੇ ਗਾਰਮਸੇਰ ਜਿਲ੍ਹੇ'ਚ ਕੱਲ੍ਹ ਫੋਜਾਂ ਅਤੇ ਲੜਾਕੂ ਜਹਾਜ਼ਾਂ ਦੇ ਹਮਲੇ'ਚ ਲੱਗਭਗ 12ਤਾਲਿਬਾਨ ਮਾਰੇ ਗਏ।ਗਾਰਮਸੇਰ ਜਿਲ੍ਹੇ ਦੀ ਸੀਮਾ ਪਾਕਿਸਤਾਨ ਨਾਲ ਲੱਗਦੀ ਹੈ।ਇਹ ਜਿਲ੍ਹਾ ਅਫ਼ਗਾਨੀਸਤਾਨ'ਚ ਸਰਗਰਮ ਕੱਟੜਪੰਥੀ ਉਗਰਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।
ਗਠਬੰਧਨ ਸੈਨਾ ਦੇ ਇੱਕ ਬਿਆਨ'ਚ ਕਿਹਾ ਗਿਆ ਹੈ ਕਿ ਸੈਨਿਕਾਂ ਨੇ ਗਾਰਮਸੇਰ'ਚ ਵਿਦਰੋਹੀਆਂ ਨੂੰ ਹਥਿਆਰਾਂ ਦੀ ਆਪੂਰਤੀ ਕਰਨ ਵਾਲੇ ਇੱਕ ਤਾਲਿਬਾਨ ਕਮਾਂਡਰ ਦੀ ਖੋਜ 'ਚ ਤਲਾਸ਼ੀ ਅਭਿਆਨ ਚਲਾਇਆ।ਇਸੇ ਦੌਰਾਨ ਸੈਨਾ'ਤੇ ਵਿਦਰੋਹੀਆਂ ਨੇ ਗੋਲੀਬਾਰੀ ਕੀਤੀ।ਜਵਾਬੀ ਕਾਰਵਾਈ 'ਚ ਘੱਟ ਤੋਂ ਘੱਟ 12ਤਾਲਿਬਾਨ ਵਿਦਰੋਹੀ ਮਾਰੇ ਗਏ।ਬਿਆਨ'ਚ ਕਿਹਾ ਗਿਆ ਹੈ ਕਿ ਮ੍ਰਿਤਕਾਂ ਕੋਲੋਂ ਹਥਿਆਰ ਅਤੇ ਗੋਲਾਬਾਰੂਦ ਬਰਾਮਦ ਕੀਤਾ ਗਿਆ ਹੈ।
ਦੋ ਹਫ਼ਤੇ ਪਹਿਲਾਂ ਗਾਰਮਸੇਰ 'ਚ ਨਾਟੋ ਦੇ ਤਲਾਸ਼ੀ ਅਭਿਆਨ 'ਚ ਸ਼ਾਮਲ ਅਮਰੀਕੀ ਮਰੀਨੋਂ ਅਤੇ ਬ੍ਰਿਟਿਸ਼ ਸੈਨਿਕਾਂ ਨੇ ਕਿਹਾ ਕਿ ਉਨ੍ਹਾਂ ਦਾ ਲਕਸ਼ ਤਾਲਿਬਾਨ ਵਿਦਰੋਹੀਆਂ ਨੂੰ ਉੱਥੋਂ ਖਦੇੜਨਾ ਅਤੇ ਉਨ੍ਹਾਂ ਦੇ ਨੈਟਵਰਕ ਨੂੰ ਨਸ਼ਟ ਕਰਨਾ ਹੈ।ਅਫ਼ਗਾਨ ਸਰਕਾਰ ਨੇ ਕੱਲ੍ਹ ਕਿਹਾ ਸੀ ਕਿਹਾ ਸੀ ਕਿ ਹਵਾਈ ਹਮਲੇ ਅਤੇ ਹਿੰਸਾ ਕਾਰਣ ਗਾਰਮਸੇਰ 'ਚ ਲੱਗਭਗ 6,000 ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।
|