ਪੌਪ ਗਾਇਕਾ ਮੈਡੋਨਾ ਨੂੰ ਇਨ੍ਹੀਂ ਦਿਨੀਂ ਕਾਫੀ ਅਲੋਚਨਾ ਦਾ ਸਾਹਮਣਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਜਾ ਇਹ ਹੈ ਕਿ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਦੁਆਰਾ ਕੁੱਝ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਸੀ ਇਸ ਕਰਕੇ ਉਹਨਾਂ ਦੇ ਪ੍ਰਸੰਸ਼ਕਾਂ ਨੇ ਅਲੋਚਨਾ ਕੀਤੀ।
ਵਰਨਣਯੋਗ ਹੈ ਕਿ ਬੀਬੀਸੀ ਰੇਡੀਉ ਦੇ ਇੱਕ ਇੰਟਰਵਿਊ ਵਿੱਚ ਮੈਡੋਨਾ ਨੇ ਦੋ ਵਾਰ ਅਸ਼ਲੀਲ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ, ਜਿਸ ਤੇ ਇਸ ਪ੍ਰੋਗਰਾਮ ਨੂੰ ਸੁਨਣ ਵਾਲੇ ਉਹਨਾਂ ਦੇ ਪ੍ਰਸੰਸ਼ਕਾਂ ਨੇ ਵੀ ਇਤਰਾਜ਼ ਪ੍ਰਗਟ ਕੀਤਾ।
ਮੈਡੋਨਾ ਨੇ ਇਹਨਾਂ ਸ਼ਬਦਾਂ ਦਾ ਪ੍ਰਯੋਗ ਆਪਣੇ ਅਗਲੇ ਪ੍ਰੋਜੈਕਟਸ ਦੇ ਬਾਰੇ ਦੱਸਦੇ ਹੋਏ ਕੀਤਾ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਹੁਣ ਨਵੇਂ ਗਾਣਿਆਂ ਦੀ ਬਜਾਏ ਪੁਰਾਣੇ ਗੀਤਾਂ ਤੇ ਕੰਮ ਕਰਨ ਦਾ ਮਨ ਬਣਾ ਰਹੀ ਹੈ।
ਇਹਨਾਂ ਸ਼ਬਦਾਂ ਦੇ ਪ੍ਰਸਾਰਣ ਦੇ ਲਈ ਇਸ ਪ੍ਰੋਗਰਾਮ ਦੇ ਪ੍ਰਸਤੁਤਕਰਤਾ ਅਤੇ ਡੀਜ਼ੇ ਜੇਨ ਲੋਵੇ ਨੇ ਸ਼ਰੋਤਿਆਂ ਤੋਂ ਮਾਫੀ ਵੀ ਮੰਗੀ ਸੀ। ਉਹਨਾਂ ਨੇ ਮੰਨਿਆ ਕਿ ਮੈਡੋਨਾ ਦੀ ਪੇਸ਼ਕਾਰੀ ਅਤੇ ਕਾਬਲੀਅਤ ਤੇ ਕੁੱਝ ਕਹਿਣ ਵਾਲੀ ਕੋਈ ਗੱਲ ਹੀ ਨਹੀਂ ਹੈ।
|