ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਰੂਜ਼ ਦੀ ਫਿਲਮ 'ਚ ਦਿਖੇਗੀ ਵਿਕਟੋਰੀਆ
ਏਐਨਆਈ
ਅੰਗਰੇਜੀ ਪੌਪ ਗਾਇਕਾ ਅਤੇ ਫੁੱਟਬਾਲ ਖਿਡਾਰੀ ਡੇਵਿਡ ਬੈਕਹਮ ਦੀ ਪਤਨੀ ਵਿਕਟੋਰੀਆ ਬੈਕਹਮ ਦੇ ਪ੍ਰਸੰਸ਼ਕਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਛੇਤੀ ਹੀ ਹੁਣ ਵਿਕਟੋਰੀਆ ਅਭਿਨੇਤਾ ਟਾਮ ਕਰੂਜ਼ ਦੀ ਇੱਕ ਫਿਲਮ ਵਿੱਚ ਅਭਿਨੇ ਕਰਦੀ ਨਜ਼ਰ ਆਵੇਗੀ।

ਕੰਟੈਕਟਮਿਉਜ਼ਿਕ ਡਾਟ ਕਾਮ ਦੇ ਅਨੁਸਾਰ ਵਿਕਟੋਰੀਆ ਟਾਮ ਦੀ ਨਵੀਂ ਫਿਲਮ 'ਹਾਰਡੀ ਮੈਨ' ਵਿੱਚ ਅਭਿਨੇ ਕਰਦੀ ਨਜ਼ਰ ਆਵੇਗੀ। ਇਸਦੇ ਲਈ ਟਾਮ ਕਰੂਜ਼ ਕਾਫੀ ਸਮੇਂ ਤੋਂ ਵਿਕਟੋਰੀਆ ਨੂੰ ਮਨਾ ਰਹੇ ਸਨ।

ਇਨਾਂ ਹੀ ਨਹੀਂ ਕੁੱਝ ਸਮਾਂ ਪਹਿਲਾਂ ਕਰੂਜ਼ ਨੇ ਵਿਕਟੋਰੀਆ ਨੇ 34ਵੇਂ ਜਨਮਦਿਨ ਤੇ ਉਹਨਾਂ ਨੂੰ ਨਵੀਂ ਫਿਲਮ ਵਿੱਚ ਕਾਸਟਿਉਮ ਡਿਜ਼ਾਇਨ ਕਰਨ ਦੇ ਲਈ ਵੀ ਸੱਦਾ ਦਿੱਤਾ ਸੀ। ਨਾਲ ਹੀ ਕਰੂਜ਼ ਨੇ ਬੈਕਹਮ ਨੂੰ ਵੀ ਇੱਕ ਫਿਲਮ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ ਸੀ।

ਵਰਨਣਯੋਗ ਹੈ ਕਿ ਫਿਲਮ 'ਹਾਰਡੀ ਮੈਨ' ਮੂਲ ਰੂਪ ਨਾਲ 'ਦ ਹਾਰਡੀ ਬੁਆਏਜ਼' ਨਾਮਕ ਕਿਤਾਬਾਂ ਦੀ ਲੜੀ ਦੇ ਆਧਾਰਿਤ ਹੈ। ਇਸ ਨਾਲ ਪਹਿਲਾਂ ਵਿਕਟੋਰੀਆ ਵੀ ਇੱਕ ਵਾਰ ਇੱਕ ਟੀਵੀ ਸੀਰੀਜ਼ ਤੇ ਇੱਕ ਛੋਟੀ ਜਿਹੀ ਭੁਮਿਕਾ ਵਿੱਚ ਨਜ਼ਰ ਆਵੇਗੀ।
ਹੋਰ ਵੀ
ਤਸਕਰੀ ਮਾਮਲੇ 'ਚ ਜ਼ਰਦਾਰੀ ਬਰੀ
ਰਾਹਤ ਕਾਰਜਾਂ ਵਿੱਚ ਢਿੱਲ ਦੀ ਅਲੋਚਨਾ
ਬੰਗਲਾਦੇਸ਼ 'ਚ ਕਿਸ਼ਤੀ ਡੁੱਬਣ ਨਾਲ 40 ਮਰੇ
ਪਾਕਿ ਸਰਕਾਰ ਤੇ ਕੋਈ ਸੰਕਟ ਨਹੀਂ:ਅਮਰੀਕਾ
ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਹੋਈ
ਬੰਗਲਾਦੇਸ਼ 'ਚ ਦਸੰਬਰ 'ਚ ਹੋਣਗੀਆਂ ਚੌਣਾਂ