ਪਾਕਿਸਤਾਨ ਦੀ ਇੱਕ ਅਦਾਲਤ ਨੇ ਪੀਪੀਪੀ ਦੇ ਸਹਿ ਪ੍ਰਮੁੱਖ ਆਸਿਫ ਅਲੀ ਜ਼ਰਦਾਰੀ ਨੂੰ ਪੁਰਾਤਣ ਕਲਾਕ੍ਰਿਤੀਆਂ ਦੀ ਤਸਕਰੀ ਬ੍ਰਿਟੇਨ ਕੀਤੇ ਜਾਣ ਦੇ ਮਾਮਲੇ ਵਿੱਚ ਅੱਜ ਬਰੀ ਕਰ ਦਿੱਤਾ।
ਸਿੰਧ ਉਚ ਅਦਾਲਤ ਦੀ ਇਕਹਿਰੇ ਬੈਂਚ ਨੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਨੇਤਾ ਦੇ ਵਕੀਲ ਵੱਲੋਂ ਦਾਇਰ ਯਾਚਿਕਾ ਤੇ ਇਹ ਫੈਸਲਾ ਸੁਣਾਇਆ ਗਿਆ।
ਮਾਮਲੇ ਵਿੱਚ ਇੱਕ ਹੋਰ ਆਰੋਪੀ ਬ੍ਰਿਟੇਨ ਵਿੱਚ ਪਾਕਿਸਤਾਨ ਦੇ ਸਾਬਕਾ ਉੱਚ ਕਮਿਸ਼ਨਰ ਵਾਜਿਦ ਸ਼ਮਸੁਲ ਹਸਨ ਨੂੰ ਵੀ ਅਦਾਲਤ ਨੇ ਬਰੀ ਕਰ ਦਿੱਤਾ।
ਲੰਡਨ ਹਵਾਈ ਅੱਡੇ ਤੇ ਸਮਾਨ ਨਾਲ ਭਰੇ ਅੱਠ ਬਕਸੇ ਫੜੇ ਜਾਣ ਤੋਂ ਬਾਅਦ 1997 ਵਿੱਚ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਬਕਸੇ ਵਿੱਚ ਕਥਿੱਤ ਤੌਰ ਤੇ ਪ੍ਰਾਚੀਨ ਕਲਾਕ੍ਰਿਤੀਆਂ ਸਨ।
|