ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੰਗਲਾਦੇਸ਼ 'ਚ ਕਿਸ਼ਤੀ ਡੁੱਬਣ ਨਾਲ 40 ਮਰੇ
ਵਾਰਤਾ
ਬੰਗਲਾਦੇਸ਼ ਵਿੱਚ ਗੋਰੌਤਪੁਰਾ ਨਦੀ ਵਿੱਚ ਲੱਗਭਗ ਡੇਢ ਸੌ ਯਾਤਰੀਆਂ ਨੂੰ ਲੈ ਜਾ ਰਹੀ ਇੱਕ ਕਿਸ਼ਤੀ ਦੇ ਡੁੱਬ ਜਾਣ ਕਾਰਨ ਘੱਟੋ ਘੱਟ 40 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿਸ਼ੋਰ ਗੰਜ ਜਿਲ੍ਹੇ ਦੇ ਨਿਕਲੀ ਥਾਣੇ ਦੇ ਅਧੀਨ ਹੋਈ ਇਸ ਦੁਰਘਟਨਾ ਤੋਂ ਬਾਅਦ ਬਚਾਅ ਅਭਿਆਨ ਵਿੱਚ ਹੁਣ ਤੱਕ ਕਿਸ਼ਤੀ ਵਿੱਚੋਂ 40 ਲਾਸ਼ਾਂ ਬਰਾਮਦ ਕਰ ਲਈਆਂ ਹਨ ਅਤੇ ਬਾਕੀਆਂ ਨੂੰ ਬਚਾਉਣ ਦਾ ਯਤਨ ਜਾਰੀ ਹੈ।

ਪੁਲਿਸ ਦੇ ਅਨੁਸਾਰ ਢਾਕਾ ਤੋਂ 180 ਕਿਮੀ. ਉੱਤਰ ਪੱਛਮ ਵਿੱਚ ਸਥਿਤ ਇਸ ਜਗਾ ਤੇ ਇਹ ਕਿਸ਼ਤੀ ਕੱਲ ਇੱਕ ਤੁਫਾਨ ਵਿੱਚ ਫਸ ਗਈ ਸੀ। ਕਿਸ਼ਤੀ ਵਿੱਚ ਲੱਗਭਗ 150 ਲੋਕ ਸਵਾਰ ਸਨ ਜਿਹਨਾਂ ਵਿੱਚੋਂ 25 ਵਿਅਕਤੀ ਤੈਰ ਕੇ ਕਿਨਾਰੇ ਤੇ ਪਹੁੰਚਣ ਵਿੱਚ ਕਾਮਯਾਬ ਹੋ ਗਏ। ਮ੍ਰਿਤਕਾਂ ਦੀ ਸੰਖਿਆ ਵੱਧ ਸਕਦੀ ਹੈ।
ਹੋਰ ਵੀ
ਪਾਕਿ ਸਰਕਾਰ ਤੇ ਕੋਈ ਸੰਕਟ ਨਹੀਂ:ਅਮਰੀਕਾ
ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਦਸ ਹਜ਼ਾਰ ਹੋਈ
ਬੰਗਲਾਦੇਸ਼ 'ਚ ਦਸੰਬਰ 'ਚ ਹੋਣਗੀਆਂ ਚੌਣਾਂ
ਪਾਕਿਸਤਾਨ 'ਚ ਭੂਚਾਲ ਦੇ ਝੱਟਕੇ
ਫਿਰ ਪਰਤੇ ਸਾਈਕਲ ਦੀ ਸਵਾਰੀ ਦੇ ਦਿਨ
ਭੁਚਾਲ ਨਾਲ ਸੈਂਕੜੇ ਬੱਚੇ ਮਲਬੇ ਹੇਠ ਦਬੇ