ਅਮਰੀਕਾ ਵਿੱਚ ਬੁਸ਼ ਪ੍ਰਸ਼ਾਸ਼ਨ ਨੇ ਪਾਕਿਸਤਾਨ ਵਿੱਚ ਛੇ ਹਫਤੇ ਪੁਰਾਣੇ ਸੱਤਾਧਾਰੀ ਗਠਬੰਧਨ ਵਿੱਚ ਪੈਦਾ ਹੋਏ ਸੰਕਟ ਤੋਂ ਦੂਰੀ ਬਣਾਕੇ ਰੱਖਦੇ ਹੋਏ ਉਮੀਦ ਪ੍ਰਗਟ ਕੀਤੀ ਹੈ ਕਿ ਸਰਕਾਰ ਤੇ ਇਸ ਸੰਕਟ ਦਾ ਅਸਰ ਨਹੀਂ ਆਵੇਗਾ।
ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਸੀਨ ਮੈਕਾਰਮੇਕ ਨੇ ਕਿਹਾ ਕਿ ਬੁਸ਼ ਪ੍ਰਸ਼ਾਸ਼ਨ ਪਾਕਿਸਤਾਨ ਦੇ ਨਾਲ ਸਹਿਯੋਗ ਪੂਰਣ ਢੰਗ ਨਾਲ ਕੰਮ ਕਰਦਾ ਰਹੇਗਾ।
ਉੱਥੋਂ ਦੀ ਸਰਕਾਰ ਕੀ ਰਾਜਨੀਤਕ ਕਦਮ ਉਠਾਉਂਦੀ ਹੈ ਇਸਦਾ ਫੈਸਲਾ ਉਹਨਾਂ ਨੂੰ ਹੀ ਕਰਨਾ ਹੈ।
ਉਹਨਾਂ ਨੇ ਕਿਹਾ ਕਿ ਉਹ ਪਾਕਿਸਤਾਨ ਦੀ ਰਾਜਨੀਤਕ ਵਿਵਸਥਾ ਅਤੇ ਨੇਤਾਵਾਂ ਨੂੰ ਨਾ ਤਾਂ ਇਹਨਾਂ ਸਵਾਲਾਂ ਦਾ ਉੱਤਰ ਦੇਣਾ ਚਾਹੁੰਦੇ ਹਨ ਅਤੇ ਨਾ ਹੀ ਉਹ ਦੇ ਸਕਦੇ ਹਨ। ਉਹ ਖੁਦ ਇਹਨਾਂ ਮਸਲਿਆਂ ਨੂੰ ਸੁਲਝਾਉਣਗੇ। ਅਸੀਂ ਤਾਂ ਉਹਨਾਂ ਨਾਲ ਸਾਂਝੇ ਮਹੱਤਵ ਦੇ ਵਿਸ਼ਿਆਂ ਤੇ ਮਿਲ ਕੇ ਕੰਮ ਕਰਦੇ ਰਹਾਂਗੇ।
|