ਬੰਗਲਾਦੇਸ਼ 'ਚ ਸੈਨਾ ਸਮੱਰਥਤ ਸਰਕਾਰ ਨੇ ਅੱਜ ਘੋਸ਼ਣਾ ਕੀਤੀ ਕਿ ਦੇਸ਼ 'ਚ ਬਹੁ ਪ੍ਰਤੀਸ਼ਤ ਆਮ ਚੌਣਾਂ ਦਸੰਬਰ ਦੇ ਤੀਸਰੇ ਹਫ਼ਤੇ 'ਚ ਹੋਣਗੀਆਂ।
ਮੁੱਖ ਸਲਾਹਕਾਰ ਫਖਰੂਦੀਨ ਅਹਿਮਦ ਨੇ ਕਿਹਾ ਕਿ ਰਾਸ਼ਟਰੀ ਚੌਣਾਂ ਦਸੰਬਰ ਦੇ ਤੀਸਰੇ ਹਫ਼ਤੇ 'ਚ ਕਿਸੇ ਵੀ ਦਿਨ ਕਰਾਈਆਂ ਜਾ ਸਕਦੀਆਂ ਹਨ।
ਅਹਿਮਦ ਨੇ ਟੈਲੀਵਿਜ਼ਨ 'ਤੇ ਪ੍ਰਸਾਰਤ ਆਪਣੇ ਭਾਸ਼ਣ 'ਚ ਕਿਹਾ ਕਿ ਸੋਲ੍ਹਾਂ ਮਹੀਨੇ ਦੇ ਸੁਧਾਰ ਦੇ ਬਾਅਦ ਅੱਜ ਅਸੀਂ ਉੱਚ ਰਾਜਨੀਤਿਕ ਦੇ ਦੁਆਰ 'ਤੇ ਪਹੁੰਚ ਗਏ ਹਾਂ।ਅਸੀਂ 11 ਜਨਵਰੀ 2007 ਨੂੰ,ਜੋ ਯਾਤਰਾ ਸ਼ੁਰੂ ਕੀਤੀ ਸੀ,ਉਹ ਸਫ਼ਲ ਰਹੀ ਅਤੇ ਅਸੀਂ ਦੁਆਰ 'ਤੇ ਪਹੁੰਚ ਗਏ ਹਾਂ । ਬੰਗਲਾਦੇਸ਼ 'ਚ ਪਿੱਛਲੇ ਸਾਲ ਜਨਵਰੀ ਮਹੀਨੇ 'ਚ ਹੋਣ ਵਾਲੇ ਰੱਦ ਕਰਦੇ ਹੋਏ 11 ਜਨਵਰੀ ਨੂੰ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ।
|