ਹਾਲੀਵੁੱਡ ਅਭਿਨੇਤਰੀ ਕੈਮਰੂਨ ਡਿਆਜ਼ ਹੁਣ ਤਨਹਾ ਨਹੀਂ ਹੈ। ਸੁਨਣ ਵਿੱਚ ਆਇਆ ਹੈ ਕਿ ਕੈਮਰੂਨ ਦੇ ਜੀਵਨ ਵਿੱਚ ਉਹਨਾਂ ਦੇ ਨਵੇਂ ਸਾਥੀ ਅਤੇ ਅਭਿਨੇਤਾ ਕੇਵਿਨ ਕਾਨੋਲੀ ਆ ਚੁੱਕੇ ਹਨ।
ਕੈਮਰੂਨ ਦੇ ਨਜ਼ਦੀਕੀ ਸੂਤਰਾਂ ਦੇ ਅਨੁਸਾਰ ਇਹ ਦੋਵੇਂ ਸੈਲੀਬ੍ਰਿਟੀਜ਼ ਲਾਸ ਏਂਜਲਸ ਵਿੱਚ ਇੱਕ ਪਾਰਟੀ ਦੇ ਦੌਰਾਨ ਮਿਲੇ ਸਨ। 'ਨਿਉਜ਼ ਆਫ ਦ ਵਰਲਡ' ਦੇ ਅਨੁਸਾਰ ਪਾਰਟੀ ਦੌਰਾਨ ਹੀ ਇਹਨਾਂ ਦੋਵਾਂ ਵਿਚਕਾਰ ਆਕਰਸ਼ਣ ਸਾਫ ਨਜ਼ਰ ਆ ਰਿਹਾ ਸੀ।
ਵਰਨਣਯੋਗ ਹੈ ਕਿ ਇਸਤੋਂ ਪਹਿਲਾਂ ਕੈਮਰੂਨ ਦਾ ਨਾਮ ਸਕਾਟਿਸ਼ ਅਭਿਨੇਤਾ ਗੇਰਾਡ ਬਟਲਰ ਦੇ ਨਾਲ ਜੋੜਿਆ ਜਾ ਰਿਹਾ ਸੀ। ਹਾਲਾਂਕਿ ਬਾਅਦ ਵਿੱਚ ਬਟਲਰ ਨੇ ਕੈਮਰੂਨ ਦੇ ਨਾਲ ਆਪਣੇ ਸਬੰਧਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ।
ਸੂਤਰਾਂ ਦਾ ਇਹ ਵੀ ਮੰਨਣਾ ਹੈ ਕਿ ਕੈਮਰੂਨ ਅਤੇ ਕੇਵਿਨ ਨੂੰ ਇਸ ਪਾਰਟੀ ਤੋਂ ਬਾਅਦ ਕੈਲੀਫੋਰਨੀਆ ਦੇ ਸੈਂਟ ਮੋਨਿਕਾ ਦੇ ਇੱਕ ਹੋਟਲ ਅਤੇ ਹਾਲੀਵੁੱਡ ਦੇ ਪ੍ਰਸਿੱਧ ਰੂਜਵੇਲਟ ਹੋਟਲ ਦੇ ਬਾਰ ਵਿੱਚ ਇੱਕਠੇ ਦੇਖਿਆ ਗਿਆ ਹੈ।
|