ਡੇਵਿਡ ਬੈਕਹਮ ਅਤੇ ਉਹਨਾਂ ਦੀ ਪਤਨੀ ਵਿਕਟੋਰੀਆ ਬੈਕਹਮ ਦੇ ਬ੍ਰਿਟਿਸ਼ ਪ੍ਰਸੰਸ਼ਕਾਂ ਨੂੰ ਜਾਣ ਕੇ ਨਿਰਾਸ਼ਾ ਹੋਵੇਗੀ ਕਿ ਅਜੇ ਬੈਕਹਮ ਜੋੜੀ ਦਾ ਕਈ ਸਾਲਾਂ ਤੱਕ ਬ੍ਰਿਟੇਨ ਆਉਣ ਦਾ ਕੋਈ ਇਰਾਦਾ ਨਹੀਂ ਹੈ।
ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਉਹਨਾਂ ਸਾਰੀਆਂ ਅਫਵਾਹਾਂ ਤੇ ਲਗਾਮ ਲਗਾਈ ਜਿਸ ਵਿੱਚ ਮੰਨਿਆ ਜਾ ਰਿਹਾ ਸੀ ਕਿ ਇਹ ਦੋਵੇਂ ਕੁੱਝ ਹੀ ਸਾਲਾਂ ਵਿੱਚ ਵਾਪਸ ਬ੍ਰਿਟੇਨ ਜਾਕੇ ਵੱਸਣ ਦੇ ਇਰਾਦੇ ਵਿੱਚ ਹਨ।
ਸੁਨਣ ਵਿੱਚ ਇਹ ਵੀ ਆ ਰਿਹਾ ਸੀ ਕਿ ਬੈਕਹਮ ਜੋੜੀ ਫਿਰ ਤੋਂ ਬ੍ਰਿਟੇਨ ਵਿੱਚ ਇੱਕ ਨਵੇਂ ਘਰ ਦੇ ਲੇ-ਆਉਟ ਤੇ ਕੰਮ ਕਰ ਰਹੀ ਹੈ। ਹੋ ਸਕਦਾ ਹੈ ਕਿ ਇਹ ਡਿਜ਼ਾਇਨ ਉਹਨਾਂ ਦੇ ਨਵੇਂ ਘਰ ਦਾ ਡਿਜ਼ਾਇਨ ਹੋਵੇ।
ਵਰਨਣਯੋਗ ਹੈ ਕਿ ਪਿਛਲੇ ਸਾਲ ਹੀ ਇਹ ਦੋਵੇਂ ਆਪਣੇ ਤਿੰਨਾਂ ਬੱਚਿਆਂ ਦੇ ਨਾਲ ਲਾਸ ਏਂਜਲਸ ਜਾ ਕੇ ਵਸ ਗਏ ਸਨ। ਉਸ ਦੌਰਾਨ ਵਿਕਟੋਰਿਆ ਨੇ ਮੰਨਿਆ ਸੀ ਕਿ ਜੇਕਰ ਉਹਨਾਂ ਨੂੰ ਦੁਬਾਰਾ ਬ੍ਰਿਟੇਨ ਜਾਣਾ ਪਿਆ ਤਾਂ ਉਹ ਸੈਂਟਰਲ ਲੰਡਨ ਵਿੱਚ ਰਹਿਣਾ ਪਸੰਦ ਕਰਨਗੇ।
|