ਅਮਰੀਕਾ ਵਿੱਚ ਆਈ ਭਿਆਨਕ ਹਨੇਰੀ ਦੇ ਕਾਰਨ ਘੱਟੋ ਘੱਟ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਆਪਣੇ ਘਰਾਂ ਦੇ ਮਲਵੇ ਵਿੱਚ ਫਸ ਗਏ।
ਨੈਸ਼ਨਲ ਵੇਦਰ ਸਰਵਿਸ ਦੇ ਅਨੁਸਾਰ ਮਿਸੌਰੀ ਵਿੱਚ ਘੱਟੋ ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਇੱਕ ਉੱਚ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਸੰਖਿਆ ਵੱਧਣ ਦੀ ਉਮੀਦ ਹੈ।
ਓਕਲਾਹੋਮਾ ਊਰਜਾ ਪ੍ਰਬੰਧਨ ਵਿਭਾਗ ਨੇ ਕਿਹਾ ਕਿ ਹਨੇਰੀ ਦੀ ਵਜਾ ਨਾਲ ਕਈ ਲੋਕ ਜ਼ਖਮੀ ਹੋਏ ਹਨ ਅਤੇ ਕਈ ਲੋਕ ਮਲਬੇ ਵਿੱਚ ਫੱਸ ਗਏ ਹਨ। ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।
ਹਨੇਰੀ ਨਾਲ ਸੰਪਤੀ ਨੂੰ ਵੀ ਨੁਕਸਾਨ ਹੋਇਆ ਹੈ ਅਤੇ ਕਈ ਦਰੱਖਤ ਉੱਖੜ ਗਏ ਹਨ।
|