ਯੂਰੋਪ ਯੁਰੋਪ ਦੇ ਨੌਜਵਾਨ ਵਰਗ ਵਿੱਚ ਯੌਨ ਉੱਤੇਜਨਾ ਵਧਾਉਣ ਲਈ ਸ਼ਰਾਬ ਅਤੇ ਮਾਦਕ ਪਦਾਰਥਾਂ ਦੀ ਲਤ ਵੱਧ ਰਹੀ ਹੈ।
ਨਾਈਟ ਕਲੱਬਾਂ ਵਿੱਚ ਖਾਕ ਛਾਨਣ ਵਾਲੇ 1300 ਨੋਜਵਾਨਾਂ ਤੇ ਕੀਤੇ ਗਏ ਸਰਵੇ ਤੋਂ ਇਹ ਸਾਮ੍ਹਨੇ ਆਇਆ ਹੈ ਕਿ 16 ਤੋਂ 35 ਵਰਿਆਂ ਤਕ ਦੇ ਇੱਕ ਤਿਹਾਈ ਪੁਰਸ਼ ਅਤੇ ਇੱਕ ਚੌਥਾਈ ਮਹਿਲਾਵਾਂ ਆਪਣੀ ਕਾਮਉੱਤੇਜਨਾ ਨੂੰ ਵਧਾਉਣ ਲਈ ਸ਼ਰਾਬ ਦਾ ਸਹਾਰਾ ਲੈਂਦੇ ਹਨ। ਇਸ ਦੇ ਇਲਾਵਾ ਦੇਰ ਰਾਤ ਤਕ ਕਿਰਿਆ ਵਿੱਚ ਲੱਗੇ ਰਹਿਣ ਦੀ ਇੱਛਾ ਦੇ ਚੱਲਦੇ ਉਹ ਕੋਕਿਨ, ਕਨਾਬਿਸ ਆਦਿ ਨਸ਼ੀਲੇ ਪਦਾਰਥਾਂ ਦਾ ਵੀ ਸੇਵਨ ਕਰਦੇ ਹਨ।
ਸ਼ੋਧ ਮੁਤਾਬਿਕ ਲਗਭਗ ਸਾਰੇ ਲੋਕਾਂ ਨੇ ਸ਼ਰਾਬ ਪੀਣ ਨੂੰ ਸਵੀਕਾਰ ਕੀਤਾ। ਇਹਨਾਂ ਨੇ ਦੱਸਿਆ ਕਿ ਉਹ ਜਦੋਂ ਕੇਵਲ 14-15 ਸਾਲਾਂ ਦੇ ਸਨ ਉਦੋਂ ਤੋਂ ਹੀ ਉਹ ਸੋਮਰਸ ਦਾ ਸਵਾਦ ਲੈ ਚੁਕੇ ਹਨ। ਤਿੰਨ ਚੌਥਾਈ ਲੋਕਾਂ ਨੇ ਮੰਨਿਆ ਕਿ ਇਸ ਉਮਰ ਤਕ ਉਹਨਾਂ ਨੇ ਕਨਾਬਿਸ ਦਾ ਮਜ਼ਾ ਲੈ ਲਿਆ ਅਤੇ ਲਗਭਗ 30 ਪ੍ਰਤੀਸ਼ਤ ਨੇ ਸਵੀਕਾਰ ਕੀਤਾ ਕਿ ਇਸ ਉਮਰ ਤਕ ਕੋਕੀਨ ਦਾ ਨਸ਼ਾ ਉਹਨਾਂ ਦੇ ਸ਼ਰੀਰ ਵਿੱਚ ਉਤਰ ਚੁਕਿਆ ਸੀ।
|