ਆਪਣੇ ਬੁਰੇ ਸਮੇਂ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਕਰੀਅਰ ਨੂੰ ਫਿਰ ਤੋਂ ਸੰਵਾਰਣ ਦੀ ਜੱਦੋਜਹਿਦ ਵਿੱਚ ਲੱਗੀ ਅਮਰੀਕੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਦੀ ਆਂਟੀ ਦਾ ਦਾਅਵਾ ਹੈ ਕਿ ਬ੍ਰਿਟਨੀ ਇੱਕ ਵਾਰ ਫਿਰ ਤੋਂ ਜੀਵਨ ਦੀ ਮੁੱਖ ਧਾਰਾ ਵਿੱਚ ਆ ਗਈ ਹੈ।
ਬ੍ਰਿਟਨੀ ਦੀ ਆਂਟੀ ਚੰਦਾ ਮਕਗਵਰਨ ਨੇ ਬ੍ਰਿਟਨੀ ਵਿੱਚ ਹੋਏ ਇਸ ਸੁਧਾਰ ਦਾ ਸਾਰਾ ਸਿਹਰਾ ਉਹਨਾਂ ਦੇ ਮਾਤਾ-ਪਿਤਾ ਲਾਈਨੇ ਅਤੇ ਜੇਮੀ ਸਪੀਅਰਸ ਨੂੰ ਦਿੱਤਾ ਹੈ। ਉਹਨਾਂ ਨੇ ਮੰਨਿਆ ਕਿ ਜੇਕਰ ਬ੍ਰਿਟਨੀ ਦੇ ਵਿਅਕਤੀਗਤ ਜੀਵਨ ਵਿੱਚ ਉਹਨਾਂ ਦੇ ਮਾਤਾ ਪਿਤਾ ਦਖਲ ਨਹੀਂ ਕਰਦੇ ਤਾਂ ਬ੍ਰਿਟਨੀ ਦੀ ਹਾਲਤ ਵਿੱਚ ਕਦੇ ਕੋਈ ਸੁਧਾਰ ਨਹੀਂ ਹੋ ਸਕਦਾ ਸੀ।
ਉਹਨਾਂ ਨੇ ਇਹ ਵੀ ਕਿਹਾ ਕਿ ਬ੍ਰਿਟਨੀ ਨੇ ਬਹੁਤ ਬੁਰਾ ਸਮਾਂ ਲੰਘਾਇਆ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਉਹ ਹੁਣ ਇਸ ਬੁਰੇ ਸਮੇਂ ਵਿੱਚੋਂ ਲੰਘ ਚੁੱਕੀ ਹੈ। ਉਹ ਬਹੁਤ ਆਤਮਵਿਸ਼ਵਾਸ਼ੀ ਹੈ ਪਰ ਉਹਨਾਂ ਨੂੰ ਕਦੇ ਵੀ ਕਿਸੇ ਦੇ ਦੱਸੇ ਹੋਏ ਰਸਤੇ ਤੇ ਚੱਲਣਾ ਪਸੰਦ ਨਹੀਂ ਰਿਹਾ, ਇਸ ਲਈ ਉਹਨਾਂ ਨੇ ਆਪਣੇ ਜੀਵਨ ਵਿੱਚ ਖੁਦ ਹੀ ਮੁਸੀਬਤਾਂ ਨੂੰ ਸੱਦਾ ਦਿੱਤਾ।
ਉਹਨਾਂ ਨੇ ਮੰਨਿਆ ਕਿ ਫਿਲਹਾਲ ਬ੍ਰਿਟਨੀ ਆਪਣੇ ਕਰੀਅਰ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਸਾਨੂੰ ਬ੍ਰਿਟਨੀ ਤੇ ਬਹੁਤ ਮਾਣ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਬ੍ਰਿਟਨੀ 'ਹਾਉ ਆਈ ਮੇਟ ਯੋਰ ਮਦਰ' ਵਿੱਚ ਬ੍ਰਿਟਨੀ ਨੇ ਕੰਮ ਕੀਤਾ ਸੀ, ਜਿਸਨੂੰ ਬਹੁਤ ਸਫਲਤਾ ਮਿਲੀ ਸੀ ਅਤੇ ਉਹਨਾਂ ਨੂੰ ਇਸਦੇ ਅਗਲੇ ਭਾਗ ਵਿੱਚ ਵੀ ਕੰਮ ਕਰਨ ਦਾ ਸੱਦਾ ਦਿੱਤਾ ਗਿਆ ਹੈ।
|