ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗੁਆਮ 'ਚ ਭੁਚਾਲ ਦੇ ਝਟਕੇ
ਭਾਸ਼ਾ
ਅਮਰੀਕਾ ਦੇ ਗੁਆਮ ਵਿੱਚ ਸਮੁੰਦਰ ਦੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸਦੀ ਤੀਬਰਤਾ ਰਿਕਟਰ ਪੈਮਾਨੇ ਤੇ 6.7 ਦਰਜ ਕੀਤੀ ਗਈ।

ਅਮਰੀਕੀ ਭੂਗਰਭ ਸਰਵੇਖਣ ਵਿਭਾਗ ਦੇ ਅਨੁਸਾਰ ਭੁਚਾਲ ਨਾਲ ਜਾਨਮਾਲ ਦੇ ਕਿਸੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਵੈਸੇ ਐਨੀ ਤੀਬਰਤਾ ਵਾਲੇ ਭੁਚਾਲ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ।

ਸਰਵੇਖਣ ਦੇ ਬਿਆਨ ਅਨੁਸਾਰ ਸਥਾਨਕ ਸਮੇਂ ਅਨੁਸਾਰ ਸਵੇਰੇ ਸੱਤ ਵੱਜ ਕੇ 51 ਮਿਨਟ ਤੇ 87.54 ਕਿਮੀ. ਦੀ ਗਹਿਰਾਈ ਵਿੱਚ ਇਹ ਭੁਚਾਲ ਆਇਆ। ਪੈਸੇਫਿਕ ਡੇਲੀ ਨਿਉਜ਼ ਦੀ ਲਾਈਫ ਸਟਾਈਲ ਸੰਪਾਦਕ ਕਿਮ ਲਾਂਬਾ ਨੇ ਕਿਹਾ ਕਿ ਭੁਚਾਲ ਨੇ ਉਹਨਾਂ ਦੇ ਘਰ ਨੂੰ ਹਿਲਾ ਦਿੱਤਾ ਅਤੇ ਉਹ ਜਾਗ ਗਈ।

ਗੁਆਮ ਏਂਡਰਸਨ ਹਵਾਈਸੈਨਾ ਅੱਡੇ ਦੇ ਬੁਲਾਰੇ ਬ੍ਰਾਇਨ ਬਾਹਰੇਟ ਨੇ ਕਿਹਾ ਕਿ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਗੁਆਮ ਹਵਾਈ ਤੋਂ ਦੱਖਣ ਪੱਛਮ ਵਿੱਚ 5954 ਕਿਮੀ. ਦੀ ਦੂਰੀ ਤੇ ਸਥਿੱਤ ਹੈ।
ਹੋਰ ਵੀ
ਸ਼੍ਰੀਲੰਕਾ 'ਚ ਧਮਾਕਾ: 8 ਮਰੇ
ਭਾਰਤੀ ਮੂਲ ਦੇ ਪੁਲਿਸਕਰਮੀ ਨੂੰ ਅਵਾਰਡ
20 ਪੀਕੇਕੇ ਵਿਦਰੋਹੀਆਂ ਨੂੰ ਮਾਰਨ ਦਾ ਦਾਅਵਾ
ਮਾਂ ਬਨਣਾ ਚਾਹੁੰਦੇ ਹੈ ਪੇਰਿਸ
ਸਵਾਤ ਘਾਟੀ 'ਚ ਧਮਾਕਾ:1 ਮਰਿਆ
ਚੋਰੀ ਦੇ ਮਾਮਲੇ 'ਚ ਛੇ ਪਾਕਿਸਤਾਨੀ ਗ੍ਰਿਫਤਾਰ