ਬ੍ਰਿਟੇਨ ਵਿੱਚ ਵੈਸਟ ਮਿਡਲੈਂਡਸ ਪੁਲਿਸ ਨੇ ਭਾਰਤੀ ਵਿਦਿਆਰਥਣ ਸਮਰਾਜੋ ਜੋਤਿਰਮਈ ਵੇਂਪਾਲਾ ਦੀ ਹੱਤਿਆ ਸਬੰਧੀ ਇੱਕ 24 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਨੂੰ ਕੱਲ ਬਰਮਿੰਘਮ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
23 ਸਾਲਾ ਸਮਰਾਜੋ ਵੋਲਵਰ ਹੈਂਪਟਨ ਯੁਨੀਵਰਸਿਟੀ ਵਿੱਚ ਪੜ ਰਹੀ ਸੀ। ਵਿਦਿਆਰਥਣ ਦੀ ਕੱਲ ਬਰਮਿੰਘਮ ਦੇ ਹੈਂਡਸਵਰਥ ਵਿੱਚ ਮੋਂਟੇਗ ਰੋਡ ਤੇ ਉਸਦੇ ਘਰ ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਵਿਦਿਆਰਥਣ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਉਸਦੀ ਮੌਤ ਦਾ ਕਾਰਨ ਸਿਰ ਦੇ ਸੱਟ ਦੱਸੀ ਗਈ ਹੈ। ਗ੍ਰਿਫਤਾਰ ਵਿਅਕਤੀ ਵੀ ਭਾਰਤੀ ਹੈ ਜਿਸਦਾ ਨਾਮ ਨੇਲੂਰੀ ਦੱਸਿਆ ਗਿਆ ਹੈ।
|