ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਰਲੁਸਕੋਨੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੇ
ਭਾਸ਼ਾ
ਇਟਲੀ ਦੇ ਕੰਜਰਵੇਟਿਵ ਨੇਤਾ ਸੀਲਵਿਉ ਬਰਲੁਸਕੋਨੀ ਦੁਆਰਾ ਪਿਛਲੇ ਮਹੀਨੇ ਸਪੱਸ਼ਟ ਬਹੁਮਤ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਤੀਜੀ ਵਾਰ ਇਟਲੀ ਦੇ ਪ੍ਰਧਾਨ ਮੰਤਰੀ ਦੇ ਤੌਰ ਤੇ ਸੌਂਹ ਚੁੱਕੀ।

71 ਸਾਲਾ ਬਰਲੁਸਕੋਨੀ ਅਤੇ ਉਹਨਾਂ ਨੇ ਕੈਬਿਨੇਟ ਮੰਤਰੀਆਂ ਨੇ ਰਾਸ਼ਟਰਪਤੀ ਭਵਨ ਕਵਾਰੀਨਲ ਪੈਲੇਸ ਵਿੱਚ ਆਪਣੇ ਅਹੁਦੇ ਦੀ ਸੌਂਹ ਚੁੱਕੀ। ਬਰਲੁਸਕੋਨੀ ਨੇ ਇਟਲੀ ਦੇ ਰਾਸ਼ਟਰਪਤੀ ਜਿਰਆਰਜਿਉ ਨੇਪੋਲਿਟਾਨੋ ਦੇ ਸਾਹਮਣੇ ਸੌਂਹ ਪੱਤਰ ਤੇ ਦਸਤਖਤ ਕੀਤੇ।

13 ਅਤੇ 14 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਬਰਲੁਸਕੋਨੀ ਦੀ ਬਹੁਚਰਚਿਤ ਜਿੱਤ ਵਿੱਚ ਉਹਨਾਂ ਨੂੰ ਸੀਨੇਟ ਅਤੇ ਹੇਠਲੇ ਸਦਨ ਚੈਂਬਰ ਆਫ ਡੇਪਿਉਟੀਜ਼ ਦੋਵੇਂ ਜਗਾ ਬਹੁਮਤ ਮਿਲਿਆ ਸੀ। ਦੂਜੇ ਵਿਸ਼ਵਯੁੱਧ ਤੋਂ ਬਾਅਦ 62ਵੀਂ ਸਰਕਾਰ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ।

ਚੈਂਬਰ ਦੇ ਲਈ ਚੋਣ 14 ਮਈ ਨੂੰ ਅਤੇ ਸੀਨੇਟ ਦੇ ਲਈ ਚੋਣ ਉਸਤੋਂ ਬਾਅਦ ਦੇ ਹਫਤੇ ਵਿੱਚ ਹੋਣ ਦੀ ਉਮੀਦ ਹੈ। 21 ਮੰਤਰੀਆਂ ਵਿੱਚ ਚਾਰ ਔਰਤਾਂ ਵੀ ਸ਼ਾਮਿਲ ਹਨ ਪਰ ਉਹਨਾਂ ਵਿੱਚੋਂ ਕੋਈ ਵੀ ਉੱਚੇ ਅਹੁਦੇ ਤੇ ਨਹੀਂ ਹੈ।

ਬਰਲੁਸਕੋਨੀ ਦੇ ਇੱਕ ਪ੍ਰਮੁੱਖ ਸਹਿਯੋਗੀ ਅਤੇ ਅਪ੍ਰਵਾਸੀ ਵਿਰੋਧੀ ਪਾਰਟੀ ਦੇ ਤੌਰ ਤੇ ਜਾਣੀ ਜਾਣ ਵਾਲੀ ਪਾਰਟੀ 'ਦ ਨਾਰਦਨ ਲੀਗ' ਨੂੰ ਗ੍ਰਹਿ ਮੰਤਰਾਲੇ ਸਮੇਤ ਕਈ ਪ੍ਰਮੁੱਖ ਅਹੁਦੇ ਪ੍ਰਾਪਤ ਹੋਏ ਹਨ।
ਹੋਰ ਵੀ
ਜੇਨਾ ਬੁਸ਼ ਦੇ ਵਿਆਹ 'ਚ ਮੀਡੀਆ ਤੇ ਪਾਬੰਦੀ
ਨੇਪਾਲ ਨੂੰ ਪੰਜ ਕਰੋੜ ਦੀ ਮਦਦ
ਮੰਡੇਲਾ ਦੇ ਜਨਮਦਿਨ ਦੀ ਤਿਆਰੀ
ਕੈਮਰੂਨ ਡਿਆਜ਼ ਦੀ ਫਿਟਨੈਸ
ਜੱਜਾਂ ਦੀ ਬਹਾਲੀ ਲਈ ਲੰਡਨ 'ਚ ਬੈਠਕ
ਮੀਆਂਮਾਰ ਵੱਲੋਂ ਅਮਰੀਕਾ ਦੀ ਮਦਦ ਸਵਿਕਾਰ