ਅਮਰੀਕੀ ਵਿਦੇਸ਼ ਮੰਤਰੀ ਕੋਂਡੋਲੀਜ਼ਾ ਰਾਈਸ ਨੇ ਮੀਆਂਮਾਰ ਦੀ ਸੈਨਿਕ ਸਰਕਾਰ 'ਜੁੰਟਾ' ਨੂੰ ਤੁਫਾਨ ਪੀੜਤਾਂ ਨੂੰ ਅੰਤਰਰਾਸ਼ਟਰੀ ਸਹਾਇਤਾ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਸਨੂੰ ਰਾਜਨੀਤਕ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ।
ਸ਼੍ਰੀਮਤੀ ਰਾਈਸ ਨੇ ਬੁੱਧਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ ਮੀਆਂਮਾਰ ਸਰਕਾਰ ਨੂੰ ਆਪਣੇ ਲੋਕਾਂ ਦੀ ਮਦਦ ਲਈ ਅੰਤਰਾਸ਼ਟਰੀ ਸਮੁਦਾਏ ਦੀ ਸਹਾਇਤਾ ਨੂੰ ਸਵਿਕਾਰ ਕਰਨਾ ਚਾਹੀਦਾ ਹੈ। ਇਹ ਰਾਜਨੀਤੀ ਦਾ ਮਾਮਲਾ ਨਹੀਂ ਹੈ।
ਵਰਨਣਯੋਗ ਹੈ ਕਿ ਮੀਆਂਮਾਰ ਦੇ ਇਰਾਵਦੀ ਡੇਲਟਾ ਖੇਤਰ ਵਿੱਚ ਆਏ ਚੱਕਰਵਾਤੀ ਤੁਫਾਨ ਨਰਗਿਸ ਦੇ ਕਾਰਨ 22 ਹਜ਼ਾਰ ਤੋਂ ਜਿਆਦਾ ਲੋਕ ਮਾਰੇ ਗਏ ਹਨ ਅਤੇ 40 ਹਜ਼ਾਰ ਤੋਂ ਜਿਆਦਾ ਲਾਪਤਾ ਹਨ। ਹਾਲਾਂਕਿ ਅਮਰੀਕਾ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੀ ਸੰਖਿਆ ਇੱਕ ਲੱਖ ਤੋਂ ਜਿਆਦਾ ਹੋ ਸਕਦੀ ਹੈ।
ਮੀਆਂਮਾਰ ਸਰਕਾਰ ਤੁਫਾਨ ਪੀੜਤਾਂ ਦੇ ਲਈ ਅੰਤਰਰਾਸ਼ਟਰੀ ਸਹਾਇਤਾ ਲੈਣ ਤੋਂ ਕਤਰਾ ਰਹੀ ਹੈ।
|