ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵਿਤ ਉਮੀਦਵਾਰ ਹਿਲੇਰੀ ਕਲਿੰਟਨ ਦੇ ਚੋਣ ਪ੍ਰਚਾਰ ਵਿੱਚ ਹੋਏ ਖਰਚ ਦੇ ਕਾਰਨ ਉਹਨਾਂ ਤੇ 64 ਲੱਖ ਅਮਰੀਕੀ ਡਾਲਰ ਦਾ ਕਰਜ਼ਾ ਚੜ੍ਹ ਸਕਦਾ ਹੈ। ਇਸਦੇ ਨਾਲ ਹੀ ਇਹ ਸੰਕੇਤ ਮਿਲ ਰਿਹਾ ਹੈ ਕਿ ਉਹਨਾਂ ਤੇ ਕੁੱਝ ਹੋਰ ਕਰਜ਼ਾ ਚੜ ਸਕਦਾ ਹੈ।
ਹਿਲੇਰੀ ਦੇ ਸਹਿਯੋਗੀ ਹਾਵਰਡ ਵੋਲਫਸੋਨ ਨੇ ਦੱਸਿਆ ਕਿ ਨਿਉਯਾਰਕ ਦੀ ਸੀਨੇਟਰ ਤੇ ਚੋਣ ਪ੍ਰਚਾਰ ਦੇ ਮੱਦੇਨਜ਼ਰ ਮਈ ਮਹੀਨੇ ਵਿੱਚ 64 ਲੱਖ ਅਮਰੀਕੀ ਡਾਲਰ ਦਾ ਕਰਜ ਹੋ ਗਿਆ।
ਉਹਨਾਂ ਨੇ ਕਿਹਾ ਕਿ ਕਰਜ ਦੱਸਦਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੇ ਲਈ ਉਮੀਦਵਾਰ ਬਨਣ ਨੂੰ ਲੈ ਕੇ ਕਿੰਨੀ ਪ੍ਰਤੀਬੱਧ ਹੈ। ਹਿਲੇਰੀ ਦੇ ਸਹਿਯੋਗੀ ਨੇ ਇਹ ਵੀ ਕਿਹਾ ਕਿ ਉਹ ਆਪਣੇ ਵਿਰੋਧੀ ਬਰਾਕ ਓਬਾਮਾ ਦੇ ਨਾਲ ਇਸ ਪ੍ਰਕਿਰਿਆ ਵਿੱਚ ਬਣੀ ਰਹੇਗੀ।
|