ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭਾਰਤੀ ਵਿਦਿਆਰਥਣ ਦੀ ਬ੍ਰਿਟੇਨ 'ਚ ਹੱਤਿਆ
ਭਾਸ਼ਾ
ਬਰਮਿੰਘਮ ਦੇ ਉਪਨਗਰ ਹੈਂਡਸਵਰਥ ਵਿੱਚ ਬੀਤੀ ਰਾਤ ਭਾਰਤੀ ਮੂਲ ਦੀ 23 ਸਾਲ ਦੀ ਵਿਦਿਆਰਥਣ ਦੀ ਯੁਨੀਵਰਸਿਟੀ ਦੇ ਹੋਸਟਲ ਵਿੱਚ ਹੱਤਿਆ ਕਰ ਦਿੱਤੀ ਗਈ।

ਮਿਡਲੈਂਡਸ ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਦਿਆਰਥਣ ਦਾ ਨਾਮ ਜੋਤੀਰਮਯ ਨਾਗਾਸਈਬਾਬੂ ਹੈ। ਜੋਤੀਰਮਯ ਆਂਧਰਪ੍ਰਦੇਸ਼ ਦੇ ਵਿਜੈਵਾੜਾ ਦੀ ਰਹਿਣ ਵਾਲੀ ਹੈ। ਉਹ ਆਪਣੇ ਹੋਸਟਲ ਵਿੱਚ ਮਰੀ ਹੋਈ ਮਿਲੀ। ਮ੍ਰਿਤਕ ਵੋਲਵਰਥੰਮਪਟਨ ਵਿਸ਼ਵਵਿਦਿਆਲੇ ਵਿੱਚ ਪਰਾਸਨਾਤਕ ਦੀ ਵਿਦਿਆਰਥਣ ਸੀ।

ਆਧਿਕਾਰਿਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਜੋਤੀਰਮਯ ਆਪਣੇ ਹੋਸਟਲ ਵਿੱਚ ਤਮਿਲਭਾਸ਼ੀ ਚਾਰ ਹੋਰ ਵਿਦਿਆਰਥਣਾਂ ਦੇ ਨਾਲ ਸੀ।

ਘਟਨਾਸਥਲ ਤੋਂ ਇੱਕ ਹੋਰ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ਨੂੰ ਗੰਭੀਰ ਸੱਟ ਲੱਗੀ ਹੋਈ ਹੈ, ਪਰ ਉਸਦੀ ਹਾਲਤ ਠੀਕ ਦੱਸੀ ਜਾਂਦੀ ਹੈ। ਉਸਦਾ ਹਸਪਤਾਲ ਵਿੱਚ ਇਸ ਸਮੇਂ ਇਲਾਜ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਵਿੱਚ ਲੱਗੀ ਹੋਈ ਹੈ।
ਹੋਰ ਵੀ
ਲਿੰਡਸੇ ਦੀ ਚੋਰੀ ਫੜੀ ਗਈ
ਬ੍ਰਿਟਨੀ ਦੀ ਰਿਆਇਤ ਵਧੀ
ਮੇਦਵੇਦੇਵ ਰੂਸ ਦੇ ਨਵੇਂ ਰਾਸ਼ਟਰਪਤੀ
ਬ੍ਰਾਜ਼ੀਲ 'ਚ ਲਾਪਤਾ ਜਹਾਜ਼ ਦਾ ਮਲਬਾ ਬਰਾਮਦ
ਸੈਨਿਕਾਂ ਦੇ ਵਿਆਹ ਟੁੱਟਣ ਲਈ ਬੁਸ਼ ਜਿੰਮੇਵਾਰ
ਚਿੱਲੀ ਵਿੱਚ ਜਵਾਲਾਮੁਖੀ ਫੱਟਿਆ