ਆਪਣੀਆਂ ਬੁਰੀਆਂ ਆਦਤਾਂ ਅਤੇ ਗਲਤ ਹਰਕਤਾਂ ਦੀ ਵਜਾ ਨਾਲ ਹਮੇਸ਼ਾ ਖਬਰਾਂ ਵਿੱਚ ਬਣੀ ਰਹਿਣ ਵਾਲੀ ਅਭਿਨੇਤਰੀ ਲਿੰਡਸੇ ਲੋਹਾਨ ਇਸ ਬਾਰ 5000 ਪੌਂਡ ਦਾ ਫਰ ਦਾ ਕੋਟ ਚੋਰੀ ਕਰਨ ਦੇ ਲਈ ਸੁਰਖੀਆਂ ਵਿੱਚ ਹੈ।
ਸੁਨਣ ਵਿੱਚ ਆਇਆ ਹੈ ਕਿ ਆਪਣੇ ਇੱਕ ਕਰੀਬੀ ਮਿੱਤਰ ਦੀ ਪਾਰਟੀ ਦੌਰਾਨ ਲਿੰਡਸੇ ਨੂੰ ਇੱਕ ਵਿਦਿਆਰਥਣ ਨੇ ਇੱਕ ਕੀਮਤੀ ਫਰ ਦਾ ਕੋਟ ਚੋਰੀ ਕਰਦੇ ਹੋਏ ਫੜਿਆ ਹੈ। 'ਦ ਸਨ' ਨਾਮਕ ਸਮਾਚਾਰ ਪੱਤਰ ਨੇ ਕਲੱਬ ਤੋਂ ਬਾਹਰ ਨਿੱਕਲਦੇ ਹੋਏ ਲਿੰਡਸੇ ਦੀ ਇੱਕ ਫੋਟੋ ਵੀ ਲਈ ਹੈ, ਜਿਸ ਵਿੱਚ ਉਹਨਾਂ ਨੇ ਇਹ ਚੋਰੀ ਕੀਤਾ ਹੋਇਆ ਕੋਟ ਪਹਿਣਿਆ ਹੋਇਆ ਹੈ।
ਮੈਸ਼ਾ ਮਾਕਰਵਾ ਦਾ ਕਹਿਣਾ ਹੈ ਕਿ ਪਾਰਟੀ ਦੌਰਾਨ ਉਹਨਾਂ ਨੇ ਦੇਖਿਆ ਕਿ ਉਹਨਾਂ ਦਾ ਪਸੰਦੀਦਾ ਕੋਟ ਜੋ ਕਿ ਉਹਨਾਂ ਦੀ ਦਾਦੀ ਨੇ ਉਹਨਾਂ ਨੂੰ ਦਿੱਤਾ ਸੀ, ਉਹ ਚੋਰੀ ਹੋ ਚੁੱਕਿਆ ਹੈ। ਇੱਕ ਅਮਰੀਕੀ ਯੁਨੀਵਰਸਿਟੀ ਵਿੱਚ ਪੜ ਰਹੀ ਮਾਕਰਵਾ ਪਾਰਟੀ ਦੌਰਾਨ ਲਿੰਡਸੇ ਦੇ ਨੇੜੇ ਬੈਠੀ ਸੀ।
ਮਾਕਰਵਾ ਦਾ ਕਹਿਣਾ ਹੈ ਕਿ ਉਸ ਪਾਰਟੀ ਦੌਰਾਨ ਚੋਰੀ ਹੋਇਆ ਉਹਨਾਂ ਦਾ ਫਰ ਕੋਟ ਉਹਨਾਂ ਨੂੰ ਦੋ ਹਫਤਿਆਂ ਬਾਅਦ ਲਿੰਡਸੇ ਦੀ ਇੱਕ ਫੋਟੋ ਵਿੱਚ ਦਿਖਿਆ, ਜੋ ਲਿੰਡਸੇ ਨੇ ਖੁਦ ਪਹਿਣਿਆ ਹੋਇਆ ਸੀ।
|