ਦਿਮਿਤਰੀ ਮੇਦਵੇਦੇਵ ਨੇ ਅੱਜ ਰੂਸ ਦੇ ਨਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸੌਂਹ ਚੁੱਕੀ। ਇਸ ਮੌਕੇ ਤੇ ਕ੍ਰੇਮਲਿਨ ਦੇ ਸੇਂਟ ਏਂਡ੍ਰਿਊਜ਼ ਹਾਲ ਵਿੱਚ ਸ਼ਾਨਦਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ।
ਇਸ ਮੌਕੇ ਤੇ ਸ਼੍ਰੀ ਮੇਦਵੇਦੇਵ ਨੇ ਰੂਸ ਦੇ ਸੰਵਿਧਾਨ ਦੀ ਕਾਪੀ ਤੇ ਹੱਥ ਰੱਖ ਕੇ ਸੌਂਹ ਚੁੱਕੀ।
ਸੌਂਹ ਚੁੱਕ ਸਮਾਰੋਹ ਦਾ ਸਰਕਾਰੀ ਟੈਲੀਵਿਜ਼ਨ ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਸ਼੍ਰੀ ਮੇਦਵੇਦੇਵ ਨੇ ਸਾਬਕਾ ਰਾਸ਼ਟਰਪਤੀ ਵਾਲਦਿਮੀਰ ਪੁਤਿਨ ਦਾ ਸਥਾਨ ਲਿਆ ਹੈ।
|