ਬ੍ਰਾਜ਼ੀਲ ਵਿੱਚ ਰਾਹਤ ਕਰਮੀਆਂ ਨੇ ਚਾਰ ਦਿਨ ਪਹਿਲਾਂ ਲਾਪਤਾ ਹੋਏ ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਹੈ। ਇਸ ਜਹਾਜ਼ ਵਿੱਚ ਚਾਰ ਬ੍ਰਿਟਿਸ਼ ਵਪਾਰੀ ਅਤੇ ਬ੍ਰਾਜ਼ੀਲ ਦੇ ਦੋ ਚਾਲਕ ਸਵਾਰ ਸਨ।
ਬ੍ਰਾਜ਼ੀਲ ਦੀ ਹਵਾਈ ਸੈਨਾ ਨੇ ਕਿਹਾ ਹੈ ਕਿ ਉਸਨੇ ਸੇਸਨਾ ਜਹਾਜ਼ ਦੇ ਮਲਬੇ ਦਾ ਪਤਾ ਲਗਾ ਲਿਆ ਹੈ ਅਤੇ ਹੁਣ ਉਹ ਉਸ ਵਿੱਚ ਸਵਾਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਿਛਲੇ ਸ਼ੁਕਰਵਾਰ ਦੀ ਦੁਪਹਿਰ ਸੇਸਨਾ 310 ਸਲਵਾਡੋਰ ਤੋਂ ਇਲਹੇਯਸ ਕਸਬੇ ਵੱਲ ਜਾ ਰਿਹਾ ਇਹ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ। ਏਅਰਲਾਈਨਸ ਦੇ ਬੁਲਾਰੇ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਜਹਾਜ਼ ਉੱਤਰਣ ਵਿੱਚ ਨਿਰਧਾਰਿਤ ਸਮੇਂ ਤੋਂ ਨੌ ਮਿਨਟ ਪਹਿਲਾਂ ਉਸਦਾ ਕੰਟਰੋਲ ਰੂਮ ਨਾਲ ਸੰਪਰਕ ਹੋਇਆ ਸੀ। ਚਾਰੇ ਬ੍ਰਿਟਿਸ਼ ਵਪਾਰੀਆਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ।
|