ਚਿੱਲੀ ਦੇ ਦੱਖਣੀ ਖੇਤਰ ਪੇਟਾਗੋਨਿਆ ਵਿੱਚ ਹਜ਼ਾਰਾਂ ਸਾਲਾਂ ਤੋਂ ਸ਼ਾਂਤ ਇੱਕ ਜਵਾਲਾਮੁਖੀ ਦੇ ਲਾਵਾ ਉਗਲਣ ਨਾਲ ਆਸਪਾਸ ਦੇ ਲੋਕਾਂ ਨੂੰ ਜਲ ਸੈਨਾ ਦੇ ਜਹਾਜਾਂ ਤੇ ਲੱਦ ਕੇ ਸੁਰੱਖਿਅਤ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ।
ਚੇਟਨ ਜਵਾਲਾਮੁਖੀ ਪਿਛਲੇ ਸ਼ੁਕਰਵਾਰ ਨੂੰ ਸਰਗਰਮ ਹੋਇਆ ਸੀ। ਉਸ ਵਿੱਚੋਂ ਨਿੱਕਲ ਰਹੇ ਰਾਖ ਦੇ ਗੁਬਾਰ ਨੇ ਆਸਪਾਸ ਦੇ ਖੇਤਰ ਵਿੱਚ ਆਕਾਸ਼ ਨੂੰ ਪੂਰੀ ਤਰਾਂ ਢੱਕ ਦਿੱਤਾ ਹੈ। ਸੰਘਣੀ ਰਾਖ ਦੇ ਬੱਦਲ ਗਵਾਂਡੀ ਦੇਸ਼ ਅਰਜਨਟੀਨਾ ਤੱਕ ਪਹੁੰਚ ਚੁੱਕੇ ਹਨ।
ਰਾਸ਼ਟਰੀ ਐਮਰਜੈਂਸੀ ਦਫਤਰ ਨੇ ਦੱਸਿਆ ਕਿ ਜਵਾਲਾਮੁਖੀ ਨੇ ਮੰਗਲਵਾਰ ਨੂੰ ਲਾਵਾ ਉਗਲਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਆਸਪਾਸ ਦੇ ਖੇਤਰ ਤੋਂ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਲਿਜਾਇਆ ਜਾ ਰਿਹਾ ਹੈ। ਹਾਲਾਂਕਿ ਲਾਵਾ ਅਜੇ ਤੱਕ ਜਵਾਲਾਮੁਖੀ ਤੋਂ ਹੇਠਾਂ ਉੱਤਰਣਾ ਸ਼ੁਰੂ ਨਹੀਂ ਹੋਇਆ ਹੈ।
|