ਮਾਂ ਦਾ ਦੁੱਧ ਪੀਕੇ ਵੱਡੇ ਹੋਣ ਵਾਲੇ ਬੱਚੇ ਬੋਤਲ ਜਾਂ ਡੱਬਾ ਬੰਦ ਦੁੱਧ ਪੀਣ ਵਾਲੇ ਬੱਚਿਆਂ ਦੀ ਤੁਲਨਾ ਵਿੱਚ ਜਿਆਦਾ ਸਮਾਰਟ ਹੁੰਦੇ ਹਨ।
ਲੰਡਨ ਸਥਿਤ ਮੈਕਗਿਲ ਯੁਨੀਵਰਸਿਟੀ ਦੇ ਪ੍ਰੋ. ਮਿਸ਼ੋਲ ਕ੍ਰੇਮਰ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਸ਼ੋਧ ਵਿੱਚ ਇਹ ਗੱਲ ਸਾਹਮਣੇ ਆਈ ਹੈ। ਉਹਨਾਂ ਨੇ ਦੱਸਿਆ ਕਿ ਮਾਂ ਦਾ ਦੁੱਧ ਪੀਣ ਵਾਲੇ ਬੱਚੇ ਵੱਡੇ ਹੋ ਕੇ ਜਿਆਦਾ ਬੁੱਧੀਮਾਨ ਹੁੰਦੇ ਹਨ ਅਤੇ ਅਜਿਹੇ ਬੱਚੇ ਨਾ ਸਿਰਫ ਪੜਾਈ ਲਿਖਾਈ ਵਿੱਚ ਤੇਜ਼ ਹੁੰਦੇ ਹਨ, ਬਲਕਿ ਸਮਾਜਿਕ ਜਿੰਮੇਵਾਰੀਆਂ ਨੂੰ ਵੀ ਜਿਆਦਾ ਕੁਸ਼ਲਤਾ ਨਾਲ ਨਿਭਾਉਂਦੇ ਹਨ।
ਪ੍ਰੋ. ਕ੍ਰੇਮਰ ਨੇ ਕਿਹਾ ਕਿ ਉਹਨਾਂ ਦੇ ਇਸ ਸ਼ੋਧ ਨਾਲ ਸਤਨਪਾਣ ਨੂੰ ਵਧਾਵਾ ਦੇਣ ਲਈ ਚੱਲ ਰਹੀ ਵਿਸ਼ਵਵਿਆਪੀ ਮੁਹਿੰਮ ਨੂੰ ਸਹਿਯੋਗ ਮਿਲੇਗਾ। ਉਹਨਾਂ ਨੇ ਦੱਸਿਆ ਕਿ 14 ਹਜ਼ਾਰ ਬੱਚਿਆਂ ਤੇ ਕੀਤੇ ਗਏ ਸ਼ੋਧ ਵਿੱਚ ਪਾਇਆ ਗਿਆ ਹੈ ਕਿ ਸਤਨਪਾਣ ਕਰਨ ਵਾਲੇ ਬੱਚਿਆਂ ਦੀ ਬੁੱਧੀਮਤਾ ਦਾ ਸਤਰ (ਆਈਕਿਊ) ਬਾਕੀ ਬੱਚਿਆਂ ਦੀ ਤੁਲਨਾ ਵਿੱਚ ਜਿਆਦਾ ਹੁੰਦਾ ਹੈ।
|