ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜ਼ਰਦਾਰੀ ਖਿਲਾਫ ਸਾਰੇ ਮਾਮਲੇ ਵਾਪਸ
ਵਾਰਤਾ
ਸਿੰਧ ਹਾਈਕੋਰਟ ਨੇ ਮੰਗਲਵਾਰ ਨੂੰ ਪਾਕਿਸਤਾਨ ਪੀਪੁਲਸ ਪਾਰਟੀ ਦੇ ਸਹਿ ਪ੍ਰਮੁੱਖ ਆਸਿਫ ਅਲੀ ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਨਾਲ ਜੁੜੇ ਦੋ ਹੋਰ ਮਾਮਲੇ ਖਾਰਜ ਕਰ ਦਿੱਤੇ ਗਏ। ਇਸਦੇ ਨਾਲ ਹੀ ਉਹਨਾਂ ਦੇ ਵਿਰੁੱਧ ਲੱਗਭਗ ਸਾਰੇ ਮਾਮਲੇ ਖਾਰਜ ਹੋ ਚੁੱਕੇ ਹਨ।

ਟੈਲੀਵਿਜ਼ਨ ਚੈਨਲ ਜ਼ਿਓ ਟੀਵੀ ਦੇ ਅਨੁਸਾਰ ਸਿੰਧ ਹਾਈ ਕੋਰਟ ਨੇ ਐਨਆਰਓ ਦੇ ਤਹਿਤ ਇਹ ਮਾਮਲੇ ਖਾਰਜ ਕੀਤੇ ਹਨ।

ਵਰਨਣਯੋਗ ਹੈ ਕਿ ਪਾਕਿਸਤਾਨ ਸਰਕਾਰ ਨੇ ਪਿਛਲੇ ਸਾਲ ਇਹ ਆਰਡੀਨੈਂਸ ਰਾਜਨੀਤਕ ਲੋਕਾਂ ਨੂੰ ਭ੍ਰਿਸ਼ਟਾਚਾਰ ਅਤੇ ਹੋਰ ਮਾਮਲਿਆਂ ਵਿੱਚ ਅਦਾਲਤੀ ਰਾਹਤ ਦੇਣ ਦੇ ਲਈ ਲਾਗੂ ਕੀਤਾ ਸੀ।

ਜ਼ਰਦਾਰੀ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਇੱਕ ਦਰਜਨ ਤੋਂ ਜਿਆਦਾ ਮਾਮਲੇ ਚੱਲ ਰਹੇ ਸਨ। ਹਾਲਾਂਕਿ ਕਈ ਮਾਮਲੇ ਪਹਿਲਾਂ ਹੀ ਖਾਰਜ ਹੋ ਚੁੱਕੇ ਸਨ। ਸਿੰਧ ਹਾਈਕੋਰਟ ਵਿੱਚ ਉਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋ ਮਾਮਲੇ ਵਿਚਾਰਅਧੀਨ ਸਨ।
ਹੋਰ ਵੀ
300 ਬਿੱਲੀਆਂ ਦਾ ਹਥਿਆਰਾ ਗ੍ਰਿਫਤਾਰ
ਸਰਵੇਖਣ 'ਚ ਹਿਲੇਰੀ ਓਬਾਮਾ ਤੋਂ ਅੱਗੇ
ਟੈਕਸਾਸ 'ਚ ਹੋਵੇਗਾ ਬੁਸ਼ ਦੀ ਬੇਟੀ ਦਾ ਵਿਆਹ
ਭਾਲੂ ਬਣਿਆ ਜੇਲ੍ਹ ਦਾ ਸੁਰੱਖਿਆ ਕਰਮੀ
ਜੱਜਾਂ ਦੀ ਬਹਾਲੀ ਸਹਿਯੋਗੀਆਂ ਦੀ ਸਹਿਮਤੀ ਨਾਲ
ਈਰਾਨ ਵਿੱਚ 12 ਅਪਰਾਧੀਆਂ ਨੂੰ ਫਾਂਸੀ