ਉੱਤਰੀ ਕੈਲੀਫੋਰਨੀਆ ਦੇ ਇੱਕ ਮਕਾਨ ਤੇ ਛਾਪਾ ਮਾਰ ਕੇ ਪੁਲਿਸ ਨੇ ਫ੍ਰੀਜ਼ਰ ਵਿੱਚ ਭਰੀਆਂ ਲੱਗਭਗ 300 ਮਰੀਆਂ ਹੋਈਆਂ ਬਿੱਲੀਆਂ ਬਰਾਮਦ ਕਰਕੇ ਇਸ ਘਟੀਆ ਹਰਕਤ ਨੂੰ ਅੰਜਾਮ ਦੇਣ ਵਾਲੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਥਾਨਕ ਮੀਡੀਆ ਸਾਕਾਰਮੈਂਟੋ ਬੀ ਦੇ ਅਨੁਸਾਰ ਪੁਲਿਸ ਦੁਆਰਾ ਸਕਾਰਮੈਂਟੋ ਦੇ ਇੱਕ ਮਕਾਨ ਤੋਂ ਇਹ ਬਿੱਲੀਆਂ ਬਰਾਮਦ ਹੋਈਆਂ। ਇਸ ਸਬੰਧ ਵਿੱਚ ਇੱਥੇ ਰਹਿਣ ਵਾਲੇ 47 ਸਾਲਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਰਿਪੋਰਟ ਵਿੱਚ ਦੱਸਿਆ ਗਿਆ ਹੈ ਉੱਥੋਂ 30 ਬਿੱਲੀਆਂ ਜਿਉਂਦੀਆਂ ਮਿਲੀਆਂ ਹਨ। ਉਹਨਾਂ ਨੇ ਸ਼ਹਿਰ ਦੇ ਪਸ਼ੂ ਨਿਯੰਤਰਣ ਵਰਕਰਾਂ ਦੇ ਦੇਖਰੇਖ ਵਿੱਚ ਦੇ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮਕਾਨ ਵਿੱਚ ਬਿੱਲੀਆਂ ਦਾ ਮਲ ਬਿਖਰਿਆ ਹੋਇਆ ਸੀ ਅਤੇ ਉੱਥੇ ਨੌਜਵਾਨ ਦੀ 81 ਸਾਲਾ ਮਾਂ ਵੀ ਰਹਿੰਦੀ ਹੈ।
|