ਅਮਰੀਕਾ ਵਿੱਚ ਹਿਲੇਰੀ ਕਲਿੰਟਨ ਅਤੇ ਬਰਾਕ ਓਬਾਮਾ ਦਰਮਿਆਨ ਰਾਸ਼ਟਰਪਤੀ ਦੀ ਉਮੀਦਵਾਰੀ ਦੇ ਲਈ ਨਿਰਣਾਇਕ ਦੋ ਰਾਜਾਂ ਵਿੱਚ ਪ੍ਰਾਇਮਰੀ ਚੋਣਾਂ ਤੋਂ ਪਹਿਲਾਂ ਹੋਏ ਇੱਕ ਨਵੇਂ ਸਰਵੇਖਣ ਅਨੁਸਾਰ ਕਲਿੰਟਨ ਦੀ ਉਮੀਦਵਾਰੀ ਉਹਨਾਂ ਦੇ ਵਿਰੋਧੀ ਬਰਾਕ ਓਬਾਮਾ ਤੋਂ ਹੋਰ ਜਿਆਦਾ ਮਜ਼ਬੂਤ ਹੋਈ ਹੈ। ਬਰਾਕ ਓਬਾਮਾ ਦਾ ਰਾਸ਼ਟਰੀ ਪੱਧਰ ਤੇ ਸਮਰਥਨ ਉਹਨਾਂ ਦੇ ਸਾਬਕਾ ਪਾਦਰੀ ਗੁਰੂ ਤੇ ਛਿੜੇ ਵਿਵਾਦ ਤੋਂ ਬਾਅਦ ਘਟਿਆ ਹੈ।
'ਯੂਐਸਏ ਟੂਡੇ ਗੈਲਅਪ' ਸਰਵੇਖਣ ਦੇ ਅਨੁਸਾਰ ਕੁੱਝ ਲੋਕਾਂ ਨੇ ਇਸ ਪਾਦਰੀ ਨੂੰ ਲੈ ਕੇ ਵਧੇ ਹੋਏ ਵਿਵਾਦ ਤੇ 47 ਸਾਲਾ ਓਬਾਮਾ ਦੇ ਮੁੱਲਾਂ, ਵਿਸ਼ਵਾਸ਼ਯੋਗਤਾ ਆਦਿ ਤੇ ਸਵਾਲ ਉਠਾਏ ਹਨ।
ਵੀਰਵਾਰ ਤੋਂ ਸ਼ਨੀਵਾਰ ਤੱਕ ਕੀਤੇ ਗਏ ਇਸ ਸਰਵੇਖਣ ਵਿੱਚ 61 ਸਾਲਾ ਹਿਲੇਰੀ ਕਲਿੰਟਨ ਨੇ ਓਬਾਮਾ ਤੇ ਬੜਤ ਬਣਾ ਲਈ ਹੈ। ਤਿੰਨ ਮਹੀਨਿਆਂ ਵਿੱਚ ਉਹ ਪਹਿਲੀ ਵਾਰ ਅੱਗੇ ਆਏ ਹਨ।
ਪਾਦਰੀ ਜੇਰੇਮਿਆ ਬ੍ਰਾਈਟ ਦੇ ਇੱਕ ਬਿਆਨ ਤੋਂ ਉਪਜੇ ਵਿਵਾਦ ਨਾਲ ਪਹਿਲਾਂ ਓਬਾਮਾ ਨੇ 10 ਅੰਕਾਂ ਨਾਲ ਬੜਤ ਬਣਾਈ ਹੋਈ ਸੀ। ਹੁਣ ਕਲਿੰਟਨ ਪੰਜ ਅੰਕਾਂ ਨਾਲ ਅੱਗੇ ਦਿਖਾਈ ਦੇ ਰਹੀ ਹੈ।
|