ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਜੱਜਾਂ ਦੀ ਬਹਾਲੀ ਸਹਿਯੋਗੀਆਂ ਦੀ ਸਹਿਮਤੀ ਨਾਲ
ਵਾਰਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਈਅਦ ਯੁਸੁਫ ਰਜਾ ਗਿਲਾਨੀ ਨੇ ਕਿਹਾ ਹੈ ਕਿ ਸੁਰਪਰੀਮ ਕੋਰਟ ਦੇ ਜੱਜਾਂ ਦੀ ਬਹਾਲੀ ਗਠਬੰਧਨ ਦਲਾਂ ਦੇ ਨੇਤਾਵਾਂ ਦੀ ਸਹਿਮਤੀ ਤੋਂ ਬਾਅਦ ਹੀ ਕੀਤੀ ਜਾਵੇਗੀ।

ਮੁਲਤਾਨ ਯੁਨੀਵਰਸਿਟੀ ਵਿੱਚ ਜੀਵ ਪ੍ਰੌਉਦਯੋਗਿਕੀ ਵਿਭਾਗ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸ਼੍ਰੀ ਗਿਲਾਨੀ ਨੇ ਕਿਹਾ ਕਿ ਇਸ ਮੁੱਦੇ ਤੇ ਕੋਈ ਮੱਤਭੇਦ ਨਹੀਂ ਹੈ ਅਤੇ ਗਠਬੰਧਨ ਦਲਾਂ ਦੀ ਸਹਿਮਤੀ ਨਾਲ ਇਸ ਦਿਸ਼ਾ ਵਿੱਚ ਕਦਮ ਉਠਾਇਆ ਜਾਵੇਗਾ।

ਉਹਨਾਂ ਨੇ ਕਿਹਾ ਕਿ ਦੇਸ਼ਵ ਵਿੱਚ ਕਾਨੂੰਨ ਅਤੇ ਵਿਵਸਥਾ ਦੀ ਬਹਾਲੀ ਵੀ ਗਠਬੰਧਨ ਸਰਕਾਰ ਦੀ ਪਹਿਲ ਵਿੱਚੋਂ ਇੱਕ ਹੈ ਅਤੇ ਸਰਕਾਰ ਇਸ ਦਿਸ਼ਾ ਵਿੱਚ ਯਤਨ ਕਰ ਰਹੀ ਹੈ।

ਵਰਨਣਯੋਗ ਹੈ ਕਿ ਜੱਜਾਂ ਦੀ ਬਹਾਲੀ ਦੇ ਮੁੱਦੇ ਨੂੰ ਲੈ ਕੇ ਪਾਕਿਸਤਾਨ ਦੀ ਗਠਬੰਧਨ ਸਰਕਾਰ ਦਰਮਿਆਨ ਮੱਤਭੇਦ ਉੱਭਰਦੇ ਰਹੇ ਹਨ। ਹਾਲ ਹੀ ਵਿੱਚ ਦੁਬਈ ਵਿੱਚ ਪੀਐਮਐਲਐਨ ਅਤੇ ਪੀਪੀਪੀ ਵਿੱਚ ਜੱਜਾਂ ਨੂੰ ਬਹਾਲ ਕਰਨ ਤੇ ਸਹਿਮਤੀ ਬਣੀ ਸੀ।
ਹੋਰ ਵੀ
ਈਰਾਨ ਵਿੱਚ 12 ਅਪਰਾਧੀਆਂ ਨੂੰ ਫਾਂਸੀ
ਇਰਾਕ 'ਚ ਦਸ ਸੈਨਿਕਾਂ ਦੀ ਮੌਤ
ਤੁਫਾਨ 'ਚ ਮ੍ਰਿਤਕਾਂ ਦੀ ਗਿਣਤੀ 15 ਹਜ਼ਾਰ ਤੇ ਪੁੱਜੀ
ਹੁਣ ਕਬ੍ਰਿਸਤਾਨ ਵੀ ਆਨਲਾਈਨ
ਕਿਉਂ ਨਾਰਾਜ਼ ਹੈ ਲਿੰਡਸੇ ਲੋਹਾਨ?
ਪੈਰਿਸ ਹਿਲਟਨ ਵਿਆਹ ਕਰੇਗੀ?