ਇਰਾਕ ਦੀ ਰਾਜਧਾਨੀ ਬਗਦਾਦ ਤੋਂ ਉੱਤਰ ਵਿੱਚ ਸਥਿੱਤ ਦਿਆਲਾ ਪ੍ਰਾਂਤ ਦੀ ਇੱਕ ਜਾਂਚ ਚੌਂਕੀ ਤੇ ਅੱਜ ਸ਼ੱਕੀ ਅਲਕਾਇਦਾ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ 10 ਇਰਾਕੀ ਸੈਨਿਕਾਂ ਦੀ ਮੌਤ ਹੋ ਗਈ।
ਅਮਰੀਕੀ ਸੈਨਾ ਨੇ ਇਸ ਬਾਰੇ ਜਿਆਦਾ ਜਾਣਕਾਰੀ ਦਿੱਤੇ ਬਿਨਾਂ ਕਿਹਾ ਕਿ ਇਸ ਹਮਲੇ ਵਿੱਚ 13 ਸੈਨਿਕ ਜ਼ਖਮੀ ਹੋ ਗਏ ਹਨ। ਪਰ ਇਰਾਕੀ ਸੈਨਾ ਦੇ ਇੱਕ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸੈਨਿਕਾਂ ਨੂੰ ਗੋਲੀ ਮਾਰਨ ਤੋਂ ਬਾਅਦ ਉਹਨਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ ਗਏ।
ਸੂਤਰ ਨੇ ਦੱਸਿਆ ਕਿ ਇਹ ਹਮਲਾ ਬਲਾਦ ਰਜ ਨਗਰ ਵਿੱਚ ਹੋਇਆ ਜਿੱਥੇ ਪੁਲਿਸ ਨੇ ਪਿਛਲੇ ਹਫਤੇ 75 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਸਨ।
|