ਦੱਖਣੀ ਅਫ਼ਰੀਕਾ ਦੇ ਅਜਾਦੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨੈਲਸਨ ਮੰਡੇਲਾ ਅੱਜ ਵੀ ਅਮਰੀਕੀ ਸੂਚੀ ਵਿਚ ਇਕ ਖਤਰਨਾਕ ਅਤਿਵਾਦੀ ਵੱਜੋਂ ਸ਼ਾਮਲ ਹਨ ਅਤੇ ਉਨ੍ਹਾਂ ਨੂੰ ਅਮਰੀਕਾ ਦੀ ਯਾਤਰਾ ਲਈ ਪਹਿਲਾਂ ਵਿਸ਼ੇਸ਼ ਆਗਿਆ ਲੈਣੀ ਪਵੇਗੀ।
ਇਸ ਸਬੰਧੀ ਯੂ.ਐਸ. ਟੂਡੇ ਵਿਚ ਛਪੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਅਮਰੀਕੀ ਰਾਜ ਮਾਮਲਿਆਂ ਬਾਰੇ ਸਕੱਤਰ ਕੋਂਡਾਲੀਜ਼ਾ ਰਾਈਜ਼ ਨੇ ਸ਼ਰਮਿੰਦਗੀ ਭਰੀ ਕਰਾਰ ਦਿੱਤਾ ਤੇ ਕੁਝ ਮੈਂਬਰਾਂ ਨੇ ਇਸ ਨੂੰ ਇਸ ਨੋ ਖਤਮ ਕਰਨ ਲਈ ਅਵਾਜ ਉਠਾਈ ਹੈ।
1970 ਅਤੇ 1980 ਦੇ ਦਹਾਕੇ ਦੋਰਾਨ ਦੱਖਣੀ ਅਫ਼ਰੀਕਾ ਉੱਤੇ ਕਾਬਜ ਅੰਗਰੇਜ ਸਰਕਾਰ ਤੋਂ ਦੇਸ਼ ਨੂੰ ਮੁਕਤ ਕਰਵਾਉਣ ਲਈ ਚੱਲੇ ਸੰਘਰਸ਼ ਵਿਚ ਮੰਡੇਲਾ ਦੀ ਪਾਰਟੀ ਅਫ਼ਰੀਕੀ ਨੈਸ਼ਨਲ ਕਾਂਗਰਸ ਪਾਰਟੀ ਨੇ ਅਹਿਮ ਭੂਮਿਕਾ ਨਿਭਾ ਰਹੀ ਸੀ ਤਾਂ ਇਸ ਪਾਰਟੀ ਉੱਤੇ ਅਫ਼ਰੀਕੀ ਸਰਕਾਰ ਪਾਬੰਧੀ ਲਗਾ ਦਿੱਤੀ ਸੀ ਜਿਸ ਤੋਂ ਬਾਦ ਦੁਨੀਆਂ ਦੇ ਕਈ ਦੇਸ਼ਾਂ ਨੇ ਇਸ ਪਾਰਟੀ ਉੱਤੇ ਪਾਬੰਧੀ ਲਗਾਉਦਿਆਂ ਇਸ ਦੇ ਆਗੂ ਨੂੰ ਆਪਣੇ ਦੇਸ਼ ਵਿਚ ਕਾਲੀ ਸੂਚੀ ਵਿਚ ਪਾਉਦਿਆਂ ਇਨ੍ਹਾਂ ਦੀ ਆਪਣੇ ਦੇਸ਼ ਵਿਚ ਆਮਦ ਉੱਤੇ ਪਾਬੰਧੀ ਲਗਾ ਦਿੱਤੀ ਸੀ।
ਅਮਰੀਕੀ ਸਦਨ ਦੇ ਵਿਦੇਸ਼ ਰਿਸ਼ਤਿਆਂ ਬਾਰੇ ਕਮੇਟੀ ਦੇ ਚੈਅਰਮੈਨ ਹੋਵਰਡ ਬੇਰਮਨ ਨੇ ਆਸ ਪ੍ਰਗਟਾਈ ਕਿ ਇਸ ਸੂਚੀ ਨੂੰ ਮੰਦੇਲਾ ਦੇ 90 ਵੇ ਜਨਮ ਦਿਨ ਤੋਂ ਪਹਿਲਾਂ ਖਤਮ ਕਰ ਦਿੱਤਾ ਜਾਵੇਗਾ।
|