ਅਮਰੀਕਾ ਦੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਅਨਾਜ ਦੀਆਂ ਕੀਮਤਾਂ ਵਿਚ ਹਾਲੀਆ ਵਾਧੇ ਲਈ ਭਾਰਤ ਨੂੰ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਭਾਰਤ ਵਿਚ ਵੱਡੇ ਪੱਧਰ ਉੱਤੇ ਵਧ ਰਹੀ ਮੱਧ ਵਰਗੀ ਪਰਿਵਾਰਾਂ ਦੀ ਸੰਖਿਆਂ ਨੇ ਇਸ ਮੁਸ਼ਕਲ ਨੂੰ ਜਨਮ ਦਿੱਤਾ ਹੈ।
ਬੁਸ਼ ਨੇ ਕਿਹਾ ਕਿ ਭਾਰਤ ਵਰਗੇ ਦੇਸ਼ਾਂ ਵਿਚ ਖੁਸ਼ਹਾਲੀ ਆਉਣੀ ਇਕ ਚੰਗੀ ਖਬਰ ਹੈ ਪਰ ਇਸ ਨਾਲ ਚੰਗੇ ਅਨਾਜ ਦੀ ਮੰਗ ਵਿਚ ਭਾਰੀ ਵਾਧਾ ਹੁੰਦਾ ਹੈ ਜਿਸ ਨਾਲ ਕਿ ਮਹਿੰਗਾਈ ਵੱਧ ਦੀ ਹੈ।
ਮਿਸੋਰੀ ਵਿਚ ਆਰਥਿਕ ਮਾਮਲਿਆਂ ਬਾਰੇ ਹੋਈ ਚਰਚਾ ਵਿਚ ਬੋਲਦਿਆਂ ਬੁਸ਼ ਨੇ ਕਿਹਾ ਕਿ ਮੋਜੂਦਾ ਸਮੇਂ ਵਧੀ ਮਹਿੰਗਾਈ ਲਈ ਕਈ ਕਾਰਨ ਜਿੰਮੇਵਾਰ ਹਨ ਪਰ ਇਨ੍ਹਾਂ ਵਿਚ ਪ੍ਰਮੁਖ ਗੈਰ ਕੁਦਰਤੀ ਊਰਜਾ ਇਥੇਨੋਲ ਦਾ ਵਪਾਰ ਪ੍ਰਮੁਖ ਹੈ।
ਉਨ੍ਹਾਂ ਕਿਹਾ ਸੰਸਾਰ ਦੇ ਦੂਜੇ ਦੇਸ਼ਾਂ ਦਾ ਅਮੀਰ ਹੋਣਾਂ ਸਾਡੇ ਲਈ ਲਾਭਕਾਰੀ ਹੈ ਕੁਉਂਕਿ ਇਸ ਨਾਲ ਸਾਡੇ ਵਪਾਰੀਆਂ ਕੋਲ ਹੋਰ ਖੁਸ਼ਹਾਲ ਦੇਸ਼ਾਂ ਵਿਚ ਵਪਾਰ ਕਰਨ ਦੇ ਮੋਕੇ ਪੈਦਾ ਹੋਣਗੇ।
ਬੁਸ਼ ਨੇ ਕਿਹਾ ਕਿ ਜਿਨ੍ਹਾਂ 350 ਮਿਲੀਅਨ ਲੋਕਾਂ ਨੂੰ ਮੱਧ ਵਰਗੀ ਪਰਿਵਾਰ ਕਿਹਾ ਜਾਂਦਾ ਹੈ ਉਨ੍ਹਾਂ ਦੀ ਗਿਣਤੀ ਅਮਰੀਕਾ ਦੀ ਕੁਲ ਅਬਾਦੀ ਨਾਲੋਂ ਜਿਆਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੁਹਾਡੀ ਕਮਾਈ ਵੱਧ ਜਾਂਦੀ ਹੈ ਤਾਂ ਤੁਸੀ ਚੰਗੇ ਭੋਜਨ ਅਤੇ ਸਿਹਤਵਰਧਕ ਸਮਾਨ ਦੀ ਮੰਗ ਕਰਦੇ ਹੋ ਜੋ ਕਿ ਮਹਿੰਗਾਈ ਨੂੰ ਸੱਦਾ ਦਿੰਦੀ ਹੈ।
|