ਹਾਲੀਵੁੱਡ ਅਭਿਨੇਤਰੀ ਐਲਿਜ਼ਾਬੇਥ ਟੇਲਰ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਦੀ ਦੌੜ ਵਿੱਚ ਸ਼ਾਮਿਲ ਹਿਲੇਰੀ ਕਲਿੰਟਨ ਦੇ ਪ੍ਰਚਾਰ ਅਭਿਆਨ ਦਾ ਸਮਰਥਨ ਕਰ ਰਹੀ ਹੈ।
ਟੇਲਰ ਨੇ ਇੱਕ ਬਿਆਨ ਵਿੱਚ ਸੀਨੇਟਰ ਹਿਲੇਰੀ ਨੂੰ ਤੇਜ ਤਰਾਰ ਅਤੇ ਮਜ਼ਬੂਤ ਦੱਸਿਆ। ਜਨਵਰੀ 2007 ਵਿੱਚ ਹਾਲੀਵੁੱਡ ਅਭਿਨੇਤਰੀ ਨੇ ਹਿਲੇਰੀ ਦੇ ਪ੍ਰਚਾਰ ਅਭਿਆਨ ਦੇ ਲਈ ਦੋ ਹਜ਼ਾਰ 300 ਅਮਰੀਕੀ ਡਾਲਰ ਦੀ ਰਾਸ਼ੀ ਭੇਂਟ ਕੀਤੀ ਸੀ। ਉਦੋਂ ਤੋਂ ਅਖਬਾਰ ਟੇਲਰ ਨੂੰ ਵਾਰ ਵਾਰ ਹਿਲੇਰੀ ਦਾ ਸਮਰਥਕ ਦੱਸਦੇ ਰਹੇ ਹਨ।
ਐਲੀਜ਼ਾਬੇਥ ਟੇਲਰ ਨੇ ਆਪਣੇ ਬਿਆਨ ਵਿੱਚ ਇੰਡੀਆਨਾ ਅਤੇ ਨਾਰਥ ਕੈਰੋਲਿਨਾ ਦੇ ਵੋਟਰਾਂ ਨੂੰ ਪ੍ਰਾਇਮਰੀ ਚੋਣਾਂ ਵਿੱਚ ਹਿਲੇਰੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।
|