ਮੁੱਖਪੰਨਾ > ਖਬਰ ਸੰਸਾਰ > ਖਬਰਾਂ > ਅੰਤਰਰਾਸ਼ਟਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਲਾਮਾ ਨੂੰ ਮਿੱਤਰ ਬਨਾਉਣ ਦੀ ਅਪੀਲ
ਵਾਰਤਾ
ਤਾਈਵਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਬੌਧ ਭਿਕਸ਼ੂਆਂ ਵਿੱਚੋਂ ਇੱਕ ਮਾਸਟਰ ਹਿੰਗ ਯੁਨ ਨੇ ਚੀਨ ਨੂੰ ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨੂੰ ਦੁਸ਼ਮਣ ਤੋਂ ਮਿੱਤਰ ਬਨਾਉਣ ਦੀ ਅਪੀਲ ਕੀਤੀ ਹੈ।

ਚੀਨ ਯਾਤਰਾ ਤੇ ਆਏ ਹਿੰਗ ਯੁਨ ਨੇ ਕੱਲ ਇੱਥੇ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਲਾਈਲਾਮਾ ਦੇ ਦੂਤ ਇੱਥੇ ਯਾਤਰਾ ਕਰ ਸਕਦੇ ਹਨ ਅਤੇ ਚੀਨ ਨੇ ਉਹਨਾਂ ਦੀ ਯਾਤਰਾ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ।

ਦਲਾਈਲਾਮਾ ਤਿੱਬਤ ਦੇ ਅਧਿਆਤਮਕ ਨੇਤਾ ਹਨ ਇਸ ਲਈ ਚੀਨ ਨੂੰ ਰਾਜਨੀਤਕ ਤੌਰ ਤੇ ਉਹਨਾਂ ਨੂੰ ਮਿੱਤਰ ਬਣਾ ਲੈਣਾ ਚਾਹੀਦਾ ਹੈ। ਵਰਨਣਯੋਗ ਹੈ ਕਿ ਤਿੱਬਤ ਵਿੱਚ ਚੀਨ ਦੀਆਂ ਦਮਨਕਾਰੀ ਨੀਤੀਆਂ ਦੇ ਵਿਰੋਧ ਵਿੱਚ ਪੂਰੇ ਵਿਸ਼ਵ ਵਿੱਚ ਪ੍ਰਦਰਸ਼ਨਾਂ ਦੇ ਕਾਰਨ ਓਲੰਪਿਕ ਮਸ਼ਾਲ ਰਿਲੇ ਪ੍ਰਭਾਵਿਤ ਹੋਇਆ ਹੈ। ਇਸਦੇ ਕਾਰਨ ਕਈ ਅੰਤਰਰਾਸ਼ਟਰੀ ਨੇਤਾਵਾਂ ਨੂੰ ਅੱਠ ਅਗਸਤ ਨੂੰ ਸ਼ੁਰੂ ਹੋ ਰਹੇ ਬੀਜ਼ਿੰਗ ਓਲੰਪਿਕ ਦੇ ਬਾਈਕਾਟ ਤੱਕ ਦੀ ਘੋਸ਼ਣਾ ਕਰ ਦਿੱਤੀ।

ਚੀਨ ਅੰਤਰਰਾਸ਼ਟਰੀ ਦਬਾਅ ਅੱਗੇ ਝੁੱਕਦੇ ਹੋਏ ਮੱਤਭੇਦਾਂ ਨੂੰ ਘੱਟ ਕਰਨ ਦੇ ਯਤਨ ਦੇ ਤਹਿਤ ਦਲਾਈਲਾਮਾ ਦੇ ਪ੍ਰਤੀਨਿਧੀਆਂ ਨਲ ਗੱਲਬਾਤ ਸ਼ੁਰੂ ਕਰਨ ਨੂੰ ਤਿਆਰ ਹੋ ਗਿਆ ਹੈ। ਇਸਦੇ ਤਹਿਤ ਦਲਾਈ ਲਾਮਾ ਦੇ ਪ੍ਰਤੀਨਿੱਧ ਚੀਨ ਦੇ ਅਧਿਕਾਰੀਆਂ ਨਾਲ ਗੱਲਬਾਤ ਦੇ ਲਈ ਅੱਜ ਭਾਰਤ ਤੋਂ ਚੀਨ ਰਵਾਨਾ ਹੋਣਗੇ।
ਹੋਰ ਵੀ
ਈਰਾਨ ਲਈ ਨਵਾਂ ਪੈਕੇਜ
ਬਰਖਾਸਤ ਜੱਜ਼ 12 ਨੂੰ ਬਹਾਲ ਕੀਤੇ ਜਾਣਗੇ: ਸ਼ਰੀਫ਼
ਵਿਆਹ ਦੀ ਤਿਆਰੀ 'ਚ ਜੋਲੀ
ਮੁਸ਼ਰੱਫ਼ ਰੋਕ ਸਕਦੇ ਹਨ ਜੱਜ਼ਾਂ ਦੀ ਮੁੜ ਬਹਾਲੀ
ਅਲਾਸਕਾ ਨੇੜੇ ਭੁਚਾਲ ਦੇ ਝਟਕੇ
ਸੋਨੀਆ-ਟਾਟਾ 100 ਪ੍ਰਭਾਵਸ਼ਾਲੀ ਸ਼ਖਸੀਅਤਾਂ 'ਚ